ਮੋਗਾ: ਬੀੜੀ ਕਰਕੇ ਲੱਗੀ ਕਮਰੇ 'ਚ ਅੱਗ, ਜਿਊਂਦਾ ਸੜਿਆ ਪ੍ਰਵਾਸੀ ਮਜ਼ਦੂਰ

Sunday, Feb 23, 2020 - 02:41 PM (IST)

ਮੋਗਾ: ਬੀੜੀ ਕਰਕੇ ਲੱਗੀ ਕਮਰੇ 'ਚ ਅੱਗ, ਜਿਊਂਦਾ ਸੜਿਆ ਪ੍ਰਵਾਸੀ ਮਜ਼ਦੂਰ

ਮੋਗਾ (ਵਿਪਨ)— ਇਥੋਂ ਦੇ ਪਿੰਡ ਦੁਨੇਕੇ 'ਚ ਪ੍ਰਵਾਸੀ ਮਜ਼ਦੂਰ ਕਮਰੇ 'ਚ ਅੱਗ ਲੱਗਣ ਕਰਕੇ ਜਿਊਂਦਾ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨਸ਼ਾ ਕਰਨ ਦਾ ਆਦੀ ਸੀ ਅਤੇ ਬੀਤੀ ਰਾਤ ਬੀੜੀ ਪੀਣ ਦੌਰਾਨ ਅਚਾਨਕ ਕਮਰੇ 'ਚ ਅੱਗ ਲੱਗ ਗਈ, ਜਿਸ ਕਰਕੇ ਉਕਤ ਵਿਅਕਤੀ ਜਿਊਂਦਾ ਸੜ ਗਿਆ। ਕਮਰੇ 'ਚੋਂ ਅੱਗ ਦੀਆਂ ਲਪਟਾਂ ਉੱਡਦੀਆਂ ਦੇਖ ਕੇ ਤੁਰੰਤ ਘਟਨਾ ਦੀ ਸੂਚਨਾ ਸਬੰਧਤ ਥਾਣਾ ਪੁਲਸ ਨੂੰ ਦਿੱਤੀ ਗਈ।

PunjabKesari

ਸੂਚਨਾ ਮਿਲੇ ਦੀ ਹੀ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਉਕਤ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari


author

shivani attri

Content Editor

Related News