ਸਿਲੰਡਰਾਂ ਨਾਲ ਭਰੇ ਟੱਰਕ ਨੂੰ ਲੱਗੀ ਭਿਆਨਕ ਅੱਗ, ਮੌਕੇ ਦੀ ਵੀਡੀਓ ਦੇਖ ਰਹਿ ਜਾਵੋਗੇ ਹੈਰਾਨ

Thursday, Jun 22, 2023 - 12:13 PM (IST)

ਸਿਲੰਡਰਾਂ ਨਾਲ ਭਰੇ ਟੱਰਕ ਨੂੰ ਲੱਗੀ ਭਿਆਨਕ ਅੱਗ, ਮੌਕੇ ਦੀ ਵੀਡੀਓ ਦੇਖ ਰਹਿ ਜਾਵੋਗੇ ਹੈਰਾਨ

ਖੰਨਾ (ਵਿਪਨ) : ਖੰਨਾ ਦੇ ਪਿੰਡ ਘੁੜਾਨੀ ਨੇੜੇ ਰਾੜਾ ਸਾਹਿਬ ਰੋਡ 'ਤੇ ਬੀਤੀ ਰਾਤ 11 ਵਜੇ ਦੇ ਕਰੀਬ ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਇਕ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਹ ਬਰਨਿੰਗ ਟਰੱਕ ਬਣ ਗਿਆ। ਅੱਗ ਲੱਗਣ ਕਾਰਨ ਟਰੱਕ 'ਚ ਪਏ ਸਿਲੰਡਰਾਂ 'ਚ ਧਮਾਕੇ ਹੋਣੇ ਸ਼ੁਰੂ ਹੋ ਗਏ। ਫਿਲਹਾਲ ਫਾਇਰ ਬ੍ਰਿਗੇਡ ਨੇ ਆਪਣੀ ਸੂਝ-ਬੂਝ ਨਾਲ ਬੜੀ ਮੁਸ਼ਕਲ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਕਬੱਡੀ ਖਿਡਾਰੀ 'ਤੇ ਹਮਲਾ, ਪੁੱਤ ਸਾਹਮਣੇ ਮਾਂ 'ਤੇ ਵੀ ਚਲਾ ਦਿੱਤੀਆਂ ਗੋਲੀਆਂ (ਵੀਡੀਓ)

ਜਾਣਕਾਰੀ ਮੁਤਾਬਕ ਰਾਜਪੁਰਾ ਤੋਂ ਹਾਈਡ੍ਰੋਜਨ ਸਿਲੰਡਰਾਂ ਨਾਲ ਭਰਿਆ ਟਰੱਕ ਰਾਏਕੋਟ 'ਚ ਕਿਸੇ ਫੈਕਟਰੀ ਨੂੰ ਜਾ ਰਿਹਾ ਸੀ। ਇਸ ਟਰੱਕ 'ਚ 285 ਸਿਲੰਡਰ ਰੱਖੇ ਹੋਏ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦਿਆਂ ਘੁੜਾਨੀ ਪਿੰਡ ਨੇੜੇ ਟਰੱਕ ਦਾ ਟਾਇਰ ਫੱਟ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਮਾਨਸੂਨ' ਨੂੰ ਲੈ ਕੇ ਆਈ ਤਾਜ਼ਾ ਖ਼ਬਰ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਨੂੰ ਲੈ ਕੇ ਜਾਰੀ ਹੋਇਆ ਅਲਰਟ

ਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੇ ਟਰੱਕ 'ਚ ਅੱਗ ਦੇ ਭਾਂਬੜ ਮਚ ਗਏ। ਟਰੱਕ ਦੇ ਡਰਾਈਵਰ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪਿੰਡ ਦੇ ਇਕ ਵਿਅਕਤੀ ਨ ਅੱਗ ਨੂੰ ਦੇਖ ਕੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਇਆ। ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News