ਲੁਧਿਆਣਾ ''ਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ, ਮੌਕੇ ''ਤੇ ਫਾਇਰ ਬ੍ਰਿਗੇਡ

Sunday, Nov 22, 2020 - 04:32 PM (IST)

ਲੁਧਿਆਣਾ ''ਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ, ਮੌਕੇ ''ਤੇ ਫਾਇਰ ਬ੍ਰਿਗੇਡ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪੁਲਸ ਥਾਣੇ ਸਲੇਮ ਟਾਬਰੀ ਦੇ ਅਧੀਨ ਪੀਰੂ ਬੰਦਾ ਇਲਾਕੇ 'ਚ ਸਥਿਤ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਜਦੋਂ ਉੱਥੇ ਤਾਂਬਾ ਕੱਢਣ ਲਈ ਕਬਾੜ ਦੇ ਹੀ ਕਿਸੇ ਸਮਾਨ ਨੂੰ ਪਿਘਲਾਇਆ ਜਾ ਰਿਹਾ ਸੀ, ਇਸ ਦੌਰਾਨ ਅਚਾਨਕ ਅੱਗ ਲੱਗਣ ਨਾਲ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਇਲਾਕੇ 'ਚ ਪਹਿਲਾਂ ਵੀ ਕਬਾੜ ਦੀ ਦੁਕਾਨਾਂ 'ਤੇ ਅਜਿਹੇ ਵਾਕਿਆ ਹੋ ਚੁੱਕੇ ਹਨ।

ਅੱਗ ਲੱਗਣ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ 'ਤੇ ਪਹੁੰਚੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਹੁਣ ਤੱਕ 5 ਗੱਡੀਆਂ ਅੱਗ 'ਤੇ ਕਾਬੂ ਪਾਉਣ 'ਤੇ ਲਾਈਆਂ ਗਈਆਂ ਹਨ। ਅੱਗ ਬੁਝਾਓ ਅਮਲੇ ਦੇ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ ਅੱਗ ਤੇ 90 ਫ਼ੀਸਦੀ ਕਾਬੂ ਪਾਇਆ ਜਾ ਚੁੱਕਾ ਹੈ। 


author

Babita

Content Editor

Related News