ਸਮਰਾਲਾ ''ਚ ਅੱਗ ਲੱਗਣ ’ਤੇ 13 ਏਕੜ ਕਣਕ ਦਾ ਨਾੜ ਸੜ ਕੇ ਸੁਆਹ

Saturday, May 02, 2020 - 06:30 PM (IST)

ਸਮਰਾਲਾ ''ਚ ਅੱਗ ਲੱਗਣ ’ਤੇ 13 ਏਕੜ ਕਣਕ ਦਾ ਨਾੜ ਸੜ ਕੇ ਸੁਆਹ

ਸਮਰਾਲਾ (ਗਰਗ, ਬੰਗੜ) : ਕੋਰੋਨਾ ਦੀ ਲਪੇਟ ’ਚ ਆਏ ਨੇੜਲੇ ਪਿੰਡ ਘੁਲਾਲ ਵਿਖੇ ਅੱਗ ਦੀਆਂ ਲਪਟਾਂ ਨੇ ਵੀ ਕਹਿਰ ਵਰਪਾਉਂਦੇ ਹੋਏ ਤਿੰਨ ਕਿਸਾਨਾਂ ਦੀ 13 ਏਕੜ ਕਣਕ ਦੀ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਅੱਗ ਬੁਝਾਊ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਜਲਦੀ ਹੀ ਇਸ ਅੱਗ ’ਤੇ ਕਾਬੂ ਪਾ ਲਿਆ। ਫਾਇਰ ਅਫ਼ਸਰ ਸਮਰਾਲਾ ਹਰਕੀਰਤ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਇਹ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਕੋਲ ਪਹੁੰਚੀ ਅਤੇ ਤੁਰੰਤ ਫਾਇਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕ ਲਿਆ। ਅੱਗ ਲੱਗਣ ਦੀ ਇਸ ਘਟਨਾ ਵਿਚ ਕਿਸਾਨ ਭਗਵੰਤ ਸਿੰਘ, ਗੁਰਜੀਤ ਸਿੰਘ, ਕਸ਼ਮੀਰਾ ਸਿੰਘ ਅਤੇ ਦਲਜੀਤ ਸਿੰਘ ਦੇ 13 ਏਕੜ ਦੀ ਨਾੜ ਸੜ੍ਹਨ ਨਾਂਲ ਨੁਕਸਾਨ ਹੋਇਆ ਹੈ।


      


author

Babita

Content Editor

Related News