ਹੋਜ਼ਰੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਬਾਜ਼ਾਰ ''ਚ ਪਈਆਂ ਭਾਜੜਾਂ

Monday, Jun 01, 2026 - 04:24 PM (IST)

ਹੋਜ਼ਰੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਬਾਜ਼ਾਰ ''ਚ ਪਈਆਂ ਭਾਜੜਾਂ

ਪਟਿਆਲਾ (ਰਾਜੇਸ਼ ਪੰਜੌਲਾ): ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਘੇਰ ਸੋਢੀਆਂ ਸਥਿਤ ‘ਗਰਗ ਹੋਜ਼ਰੀ’ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਦੀਆਂ ਭਿਆਨਕ ਲਪਟਾਂ ਦੇਖ ਕੇ ਪੂਰੇ ਬਾਜ਼ਾਰ ਅਤੇ ਇਲਾਕੇ ਵਿਚ ਭਾਜੜ ਮਚ ਗਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਹੋਜ਼ਰੀ ਦੇ ਮਾਲਕ ਹਰੀਸ਼ ਗਰਗ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਨ੍ਹਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪਰ ਜਦੋਂ ਤੱਕ ਅੱਗ ਬੁਝਾਈ ਗਈ, ਉਦੋਂ ਤੱਕ ਦੁਕਾਨ ਦਾ ਕਰੀਬ 90 ਫੀਸਦੀ ਨੁਕਸਾਨ ਹੋ ਚੁੱਕਾ ਸੀ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।


author

Anmol Tagra

Content Editor

Related News