ਪੀ. ਯੂ. ''ਚ ਏ. ਸੀ. ''ਚ ਸ਼ਾਰਟ ਸਰਕਟ ਨਾਲ ਲੱਗੀ ਅੱਗ
Thursday, Jul 04, 2019 - 02:51 PM (IST)

ਚੰਡੀਗੜ੍ਹ (ਰਸ਼ਿਮ ਹੰਸ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਯੂ. ਬੀ. ਐੱਸ. ਵਿਭਾਗ 'ਚ ਅਚਾਨਕ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਯੂ. ਬੀ. ਐੱਸ. ਸਥਿਤ ਆਡੀਟੋਰੀਅਮ ਦੇ ਹਾਲ 'ਚ ਲੱਗੇ ਏ. ਸੀ. 'ਚ ਸ਼ਾਰਟ ਸਰਕਟ ਨਾਲ ਲੱਗੀ। ਅੱਗ ਲੱਗਣ ਨਾਲ ਧੂੰਆਂ ਬਹੁਤ ਜ਼ਿਆਦਾ ਹੋ ਗਿਆ ਸੀ, ਹਾਲਾਂਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਅੱਗ ਲੱਗਣ ਦੀ ਜਾਣਕਾਰੀ ਸਕਿਓਰਿਟੀਗਾਰਡ ਨੇ ਚੀਫ ਸਕਿਓਰਿਟੀ ਅਫਸਰ ਨੂੰ ਦਿੱਤੀ। ਮੌਕੇ 'ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾ ਲਿਆ ਗਿਆ। ਜਿਸ ਨੇ ਅੱਗ 'ਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਇਸ ਸਮੇਂ ਵਿਭਾਗ ਵਿਚ ਛੁੱਟੀਆਂ ਚੱਲ ਰਹੀਆਂ ਸਨ, ਇਸ ਲਈ ਉਥੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਨਹੀਂ ਸਨ।