ਪਲਾਈਵੁੱਡ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ

Monday, Sep 16, 2019 - 01:09 PM (IST)

ਪਲਾਈਵੁੱਡ ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖਦਸ਼ਾ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ 'ਚ ਵੀਨਾ ਪਲਾਈਵੁੱਡ ਫੈਕਟਰੀ 'ਚ ਬੀਤੀ ਸਵੇਰ 6.30 ਵਜੇ ਗਿੱਲੀ ਲੱਕੜ ਨੂੰ ਭਾਫ ਨਾਲ ਸੁਕਾਉਣ ਵਾਲੇ ਚੈਂਬਰ 'ਚ ਅੱਗ ਲੱਗ ਗਈ, ਜੋ ਕਿ ਮਿੰਟਾਂ-ਸਕਿੰਟਾਂ 'ਚ ਭਿਆਨਕ ਰੂਪ ਧਾਰਨ ਕਰ ਗਈ। ਮਜ਼ਦੂਰਾਂ ਨੇ ਫੈਕਟਰੀ 'ਚ ਮੌਜੂਦ ਅੱਗ ਬੁਝਾਊ ਯੰਤਰਾਂ ਅਤੇ ਪਾਣੀ ਦੀਆਂ ਬੋਛਾੜਾਂ ਨਾਲ ਅੱਗ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।

ਥਾਣਾ ਦਾਖਾ ਦੀ ਪੁਲਸ ਦੇ ਮੁਖੀ ਅਜਾਇਬ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾ ਕੇ ਅੱਗ 'ਤੇ ਪੂਰਨ ਰੂਪ 'ਚ ਕਾਬੂ ਪਾਇਆ। ਫੈਕਟਰੀ ਦੇ ਮਾਲਕ ਸੁਨੀਲ ਅਗਰਵਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ ਅਤੇ ਅਚਾਨਕ ਫੈਕਟਰੀ ਦੇ ਇਕ ਚੈਂਬਰ 'ਚ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਵਲੋਂ ਚੈਂਬਰ 'ਚ ਮੌਜੂਦ ਪਲਾਈਵੁੱਡ ਦੇ ਫੱਟਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੇ ਸੇਕ ਨੇ ਫੱਟੇ ਬਿਲਕੁਲ ਬੇਕਾਰ ਕਰ ਦਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਫੈਕਟਰੀ 'ਚ ਫਾਇਰ ਸਿਸਟਮ ਲੱਗਿਆ ਹੋਇਆ ਸੀ, ਜਿਸ ਨਾਲ ਅੱਗ 'ਤੇ ਕਾਬੂ ਪਾਉਣ ਲਈ ਇਹ ਸਿਸਟਮ ਕਾਰਗਾਰ ਸਿੱਧ ਹੋਇਆ।


author

Babita

Content Editor

Related News