ਨਗਰ ਕੌਂਸਲ ਦਫਤਰ ''ਚ ਲੱਗੀ ਅੱਗ

Friday, Sep 01, 2017 - 07:57 AM (IST)

ਨਗਰ ਕੌਂਸਲ ਦਫਤਰ ''ਚ ਲੱਗੀ ਅੱਗ

ਮਲੋਟ  (ਜੁਨੇਜਾ) - ਨਗਰ ਕੌਂਸਲ ਦਫਤਰ 'ਚ ਬੀਤੀ ਰਾਤ ਰਿਕਾਰਡ ਰੂਮ ਦੇ ਪੱਖੇ ਨੂੰ ਅੱਗ ਲੱਗ ਗਈ ਪਰ ਇਸ ਘਟਨਾ ਵਿਚ ਰਿਕਾਰਡ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ।  ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤੀ ਕਰੀਬ 9 ਵਜੇ ਨਗਰ ਕੌਂਸਲ ਦਫਤਰ ਦੇ ਕਮਰਾ ਨੰ. 12 ਵਿਚ ਬਿਜਲੀ ਦੀ ਸਪਾਰਕਿੰਗ ਕਾਰਨ ਪੱਖੇ ਨੂੰ ਅੱਗ ਲੱਗ ਗਈ। ਇਸ ਕਮਰੇ 'ਚ ਜਨਮ ਤੇ ਮੌਤ ਸਰਟੀਫਿਕੇਟਾਂ ਦਾ ਰਿਕਾਰਡ ਮੌਜੂਦ ਸੀ। ਜਿਉਂ ਹੀ ਅੱਗ ਲੱਗਣ ਦੀ ਘਟਨਾ ਦਾ ਦਫਤਰ ਵਿਚ ਤਾਇਨਾਤ ਕਰਮਚਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ । ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਰਿਕਾਰਡ ਸੜਨ ਤੋਂ ਬਚ ਗਿਆ । ਨਗਰ ਕੌਂਸਲ ਕਰਮਚਾਰੀਆਂ ਨੇ ਤੁਰੰਤ ਰਿਕਾਰਡ ਨੂੰ ਪ੍ਰਭਾਵਿਤ ਕਮਰੇ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ।


Related News