ਲੁਧਿਆਣਾ 'ਚ ਕੱਪੜੇ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ
Tuesday, Jul 16, 2024 - 03:00 PM (IST)
ਲੁਧਿਆਣਾ (ਤਰੁਣ): ਲੁਧਿਆਣਾ ਦੇ ਭਦੌੜ ਹਾਊਸ ਏ.ਸੀ. ਮਾਰਕੀਟ ਦੇ ਨੇੜੇ ਇਕ ਕੱਪੜਿਆਂ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ। ਇਹ ਗਲੀ ਬੰਦ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਗਲੀ ਵਿਚ ਨਹੀਂ ਜਾ ਪਾ ਰਹੀਆਂ ਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੁਲ਼ 'ਤੇ ਹੀ ਗੱਡੀਆਂ ਲਗਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਇਮਾਰਤ ਵਿਚ ਲੱਖਾਂ ਰੁਪਏ ਦੇ ਰੈਡੀਮੇਡ ਕੱਪੜੇ ਪਏ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ
ਮੁੱਢਲੀ ਜਾਣਕਾਰੀ ਮੁਤਾਬਕ ਪਹਿਲੀ ਮੰਜ਼ਿਲ 'ਤੇ ਦੀਪਕ ਪੁਰੀ ਨਾਂ ਦੇ ਵਿਅਕਤੀ ਦਾ ਕੱਪੜੇ ਦਾ ਗੋਦਾਮ ਹੈ, ਜਿੱਥੇ ਤਕਰੀਬਨ 40-50 ਲੱਖ ਰੁਪਏ ਦਾ ਕੱਪੜਾ ਪਿਆ ਹੈ। ਦੂਜੀ ਮੰਜ਼ਿਲ 'ਤੇ ਵਿਜੇ ਕੁਮਾਰ ਨਾਂ ਦੇ ਵਿਅਕਤੀ ਦਾ ਕੱਪੜੇ ਦਾ ਗੋਦਾਮ ਹੈ, ਉੱਥੋਂ ਵੀ ਧੂੰਆਂ ਨਿਕਲ ਰਿਹਾ ਹੈ ਪਰ ਉੱਥੇ ਦਾਖ਼ਲ ਨਹੀਂ ਹੋਇਆ ਜਾ ਸਕਿਆ।
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਬੰਦ ਰਹਿੰਦੀ ਹੈ ਤੇ ਇੱਥੇ ਵੈਂਟੀਲੇਸ਼ਨ ਵੀ ਨਹੀਂ ਹੈ।