ਲੁਧਿਆਣਾ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਧਾਗਾ ਸੜਨ ਕਾਰਨ ਲੱਖਾਂ ਦਾ ਨੁਕਸਾਨ
Tuesday, Jun 14, 2022 - 11:37 AM (IST)
ਲੁਧਿਆਣਾ (ਸਿਆਲ, ਤਰੁਣ) : ਮਹਾਨਗਰ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਇਲਾਕੇ ਪੁਰਾਣਾ ਬਜ਼ਾਰ 'ਚ ਮੰਗਲਵਾਰ ਤੜਕੇ ਸਵੇਰੇ ਅੱਗ ਲੱਗਣ ਕਾਰਨ ਇਮਾਰਤ 'ਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਮੌਕੇ 'ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਮੁਤਾਬਕ ਭਾਵੇਸ਼ ਯਾਨਰਸ ਨਾਂ ਦੀ ਫਰਮ ਕਈ ਸਾਲਾਂ ਤੋਂ ਇਲਾਕੇ 'ਚ ਕਾਰੋਬਾਰ ਕਰ ਰਹੀ ਹੈ।
ਕਈ ਸਾਲ ਪੁਰਾਣੀ ਇਮਾਰਤ 'ਚ ਭਾਰੀ ਮਾਤਰਾ 'ਚ ਸਟਾਕ ਧਾਕਾ ਆਦਿ ਪਿਆ ਹੋਇਆ ਸੀ। ਅਚਾਨਕ ਤੜਕੇ ਸਵੇਰੇ ਪਹਿਲੀ ਮੰਜ਼ਿਲ 'ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਫਰਮ ਦੇ ਮਾਲਕ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ 'ਤੇ ਸਖ਼ਤ ਮਿਹਨਤ ਤੋਂ ਬਾਅਦ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ।