ਜਗਰਾਓਂ ''ਚ ਝੁੱਗੀ ਨੂੰ ਅਚਾਨਕ ਲੱਗੀ ਅੱਗ, 24 ਬੱਕਰੀਆਂ ਦੀ ਮੌਤ

Wednesday, Nov 25, 2020 - 04:38 PM (IST)

ਜਗਰਾਓਂ ''ਚ ਝੁੱਗੀ ਨੂੰ ਅਚਾਨਕ ਲੱਗੀ ਅੱਗ, 24 ਬੱਕਰੀਆਂ ਦੀ ਮੌਤ

ਜਗਰਾਓਂ (ਰਾਜ) : ਜਗਰਾਓਂ ਵਿਖੇ ਬੀਤੀ ਰਾਤ ਪੰਜਾਬੀ ਬਾਗ਼ ਇਲਾਕੇ ਦੇ ਪਿੱਛੇ ਇੱਕ ਗੁੱਜਰ ਪਰਿਵਾਰ ਦੀ ਝੁੱਗੀ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਝੁੱਗੀ ਪੂਰੀ ਤਰ੍ਹਾਂ ਸੜ ਗਈ। ਜਾਣਕਾਰੀ ਦਿੰਦਿਆਂ ਝੁੱਗੀ 'ਚ ਰਹਿਣ ਵਾਲੀ ਇਕ ਜਨਾਨੀ ਅਤੇ ਉਸ ਦੇ 5 ਬੱਚਿਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਝੌਂਪੜੀ ਦਾ ਸਾਰਾ ਘਰੇਲੂ ਸਮਾਨ ਤੇ 24 ਬੱਕਰੀਆਂ ਸੜ ਕੇ ਸੁਆਹ ਹੋ ਗਈਆਂ।

ਜ਼ਿਕਰਯੋਗ ਹੈ ਕਿ ਇਨ੍ਹਾਂ ਬੱਕਰੀਆਂ ਦਾ ਦੁੱਧ ਵੇਚ ਕੇ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ। ਝੁੱਗੀ 'ਚ ਰਹਿਣ ਵਾਲੇ ਪਰਿਵਾਰ ਦੀ ਮੁਖੀ ਬੀਬੀ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਅੱਗ ਲੱਗਣ ਨਾਲ ਉਸ ਦਾ ਸਭ ਕੁਝ ਸੜ ਗਿਆ ਹੈ ਤੇ ਹੁਣ ਉਸ ਨੂੰ ਬਹੁਤ ਮਦਦ ਦੀ ਲੋੜ ਹੈ।

ਇਸ ਮੌਕੇ ਜਗਰਾਓਂ ਦੇ ਡੀ. ਐਸ. ਪੀ. ਗੁਰਦੀਪ ਸਿੰਘ ਗੋਸ਼ਲ ਨੇ ਦਸਿਆ ਕਿ ਉਨ੍ਹਾਂ ਨੇ ਜਾ ਕੇ ਮੌਕਾ ਦੇਖਿਆ ਹੈ ਅਤੇ ਪਰਿਵਾਰ ਦੀ ਮਦਦ ਲਈ ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਹਾ ਗਿਆ ਹੈ।
      


author

Babita

Content Editor

Related News