ਦੂਜੇ ਦਿਨ ਵੀ ਕਾਬੂ ਨਹੀਂ ਆਈ ਕੂੜੇ ਦੇ ਡੰਪ ’ਚ ਲੱਗੀ ਅੱਗ, ਲੋਕਾਂ ਲਈ ਆਫ਼ਤ ਬਣਿਆ ਜ਼ਹਿਰੀਲਾ ਧੂੰਆਂ

06/15/2024 3:18:55 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੇ ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ ’ਤੇ ਲੱਗੀ ਅੱਗ ਦੂਜੇ ਦਿਨ ਵੀ ਕਾਬੂ ’ਚ ਨਹੀਂ ਆਈ। ਇਹ ਸਮੱਸਿਆ ਨਵੇਂ-ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਬੰਦ ਹੋਣ ਦੀ ਵਜ੍ਹਾ ਨਾਲ ਆ ਰਹੀ ਹੈ ਕਿਉਂਕਿ ਜ਼ਿਆਦਾ ਦੇਰ ਤੱਕ ਕੂੜਾ ਇਕੱਠਾ ਹੋਣ ਨਾਲ ਉਸ ’ਚ ਮਿਥੇਨ ਗੈਸ ਪੈਦਾ ਹੋ ਰਹੀ ਹੈ, ਜਿਸ ਗੈਸ ਨੇ ਭਿਆਨਕ ਗਰਮੀ ਦੌਰਾਨ ਅੱਗ ਫੜ ਲਈ ਹੈ। ਇਸ ਦੌਰਾਨ ਪੈਦਾ ਹੋ ਰਹੇ ਜ਼ਹਿਰੀਲੇ ਧੂੰਏਂ ਕਾਰਨ ਨੇੜੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਨਗਰ ਨਿਗਮ ਦੇ ਏ. ਡੀ. ਐੱਫ. ਓ. ਮਨਿੰਦਰ ਸਿੰਘ ਮੁਤਾਬਕ ਡੰਪ ’ਤੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਪੱਕੇ ਤੌਰ ’ਤੇ ਲਗਾਈ ਗਈ ਹੈ ਅਤੇ ਅੱਗ ਦੀ ਘਟਨਾ ਤੋਂ ਬਾਅਦ ਹੀ ਅੱਧਾ ਦਰਜਨ ਗੱਡੀਆਂ ਲਗਾਤਾਰ ਅੱਗ ’ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੀਆਂ ਹਨ।

ਤਹਿਬਾਜ਼ਾਰੀ ਸ਼ਾਖਾ ਦੇ ਸਟੋਰ ’ਚ ਪਿਆ ਸਾਰਾ ਸਾਮਾਨ ਸੜਿਆ

ਹਿਤੇਸ਼ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਦੇ ਚੀਮਾ ਚੌਕ ਨੇੜੇ ਸਥਿਤ ਗੋਦਾਮ ’ਚ ਵੀਰਵਾਰ ਨੂੰ ਅੱਗ ਲੱਗ ਗਈ ਸੀ। ਇਸ ਗੋਦਾਮ ’ਚ ਨਗਰ ਨਿਗਮ ਵੱਲੋਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬਾਅਦ ਜ਼ਬਤ ਕੀਤਾ ਗਿਆ ਸਾਮਾਨ ਸਟੋਰ ਕੀਤਾ ਜਾਂਦਾ ਹੈ, ਜਿਸ ’ਚ ਮੁੱਖ ਰੂਪ ’ਚ ਰੇਹੜੀ, ਪਲਾਸਟਿਕ, ਕੱਪੜੇ ਦਾ ਸਾਮਾਨ ਹੀ ਹੁੰਦਾ ਹੈ, ਜਿਸ ਨੂੰ ਵੀਰਵਾਰ ਨੂੰ ਅਚਾਨਕ ਅੱਗ ਲੱਗ ਗਈ। ਲੋਕ ਸਭਾ ਚੋਣਾਂ ਦੌਰਾਨ ਭਾਰੀ ਮਾਤਰਾ ’ਚ ਉਤਾਰੇ ਗਏ ਹੋਰਡਿੰਗਸ ਦੇ ਰੂਪ ’ਚ ਜਲਣਸ਼ੀਲ ਪਦਾਰਥ ਜਮ੍ਹਾ ਹੋਣ ਦੀ ਵਜ੍ਹਾ ਨਾਲ ਅੱਗ ਭੜਕ ਗਈ, ਜਿਸ ਨਾਲ ਉਥੇ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News