ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Saturday, Aug 31, 2019 - 01:47 PM (IST)

ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਜ਼ੀਰਕਪੁਰ (ਗੁਰਪ੍ਰੀਤ) : ਸਥਾਨਕ ਗੋਦਾਮ ਖੇਤਰ ਦੇ ਅੰਦਰ ਇਕ ਮਠਿਆਈ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਗੋਦਾਮ ਖੇਤਰ ਜੇ. ਪੀ. ਹਸਪਤਾਲ ਦੇ ਪਿੱਛੇ ਸ਼੍ਰੀ ਰਾਮ ਫੂਡਸ ਨਾਮਕ ਗੋਦਾਮ ’ਚ ਚੱਲ ਰਹੀ ਇਕ ਫੈਕਟਰੀ ਮਠਿਆਈਆਂ ਤਿਆਰ ਕਰਦੀ ਹੈ, ਨੂੰ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਦੀ ਵਰਕਰਾਂ ਵਲੋਂ ਨਾਕਾਮ ਕੋਸ਼ਿਸ਼ ਕੀਤੀ ਗਈ। ਫੈਕਟਰੀ ਦੇ ਮਾਲਕ ਪਿਊਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 1.20 ਵਜੇ ਦੇ ਕਰੀਬ ਉਕਤ ਫੈਕਟਰੀ ਅੰਦਰ ਅੱਗ ਲੱਗੀ, ਜਿਸ ਨੂੰ 10-12 ਫੈਕਟਰੀ ਮਜ਼ਦੂਰਾਂ ਨੇ ਟੈਂਕਰ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੇਕਾਬੂ ਹੋਣ ’ਤੇ ਇਸ ਦੀ ਸੂਚਨਾ ਡੇਰਾਬੱਸੀ ਫਾਇਰ ਬਿ੍ਰਗੇਡ ਨੂੰ ਦਿੱਤੀ, ਜਿਸ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਜੱਦੋ-ਜਹਿਦ ਦੇ ਨਾਲ ਅੱਗ ’ਤੇ ਕਾਬੂ ਪਾਇਆ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਇਸ ਅੱਗ ’ਚ ਮਸ਼ੀਨਾਂ, ਲੱਕੜ, ਸ਼ੈੱਡ ਅਤੇ ਕੱਚੇ ਮਾਲ ਸਮੇਤ 2-3 ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋ ਗਿਆ ਹੈ।
 


author

Babita

Content Editor

Related News