ਲੁਧਿਆਣਾ : ਫੈਕਟਰੀ ਨੂੰ ਰਾਤੀਂ ਲੱਗੀ ਭਿਆਨਕ ਅੱਗ, ਅਜੇ ਤੱਕ ਨਾ ਬੁਝੀ

Friday, Jun 07, 2019 - 09:46 AM (IST)

ਲੁਧਿਆਣਾ : ਫੈਕਟਰੀ ਨੂੰ ਰਾਤੀਂ ਲੱਗੀ ਭਿਆਨਕ ਅੱਗ, ਅਜੇ ਤੱਕ ਨਾ ਬੁਝੀ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਸੀਡਾ 'ਚ ਬੀਤੀ ਰਾਤ ਇਕ ਕੱਪੜੇ ਦੀ ਫੈਕਟਰੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ 'ਤੇ ਸਵੇਰ ਹੋਣ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਮਿਹਰਬਾਨ ਪ੍ਰਭਾਰੀ ਜਗਦੇਵ ਸਿੰਘ ਮੌਕੇ 'ਤੇ ਪੁੱਜੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦਾ ਸਾਰਾ ਹਿੱਸਾ ਤਬਾਹ ਹੋ ਗਿਆ ਹੈ।

PunjabKesari

ਫਾਇਰ ਬ੍ਰਿਗੇਡ ਦੀਆਂ 150 ਤੋਂ ਉੱਪਰ ਗੱਡੀਆਂ ਆ ਚੁੱਕੀਆਂ ਹਨ ਅਤੇ ਬਾਹਰ ਤੋਂ ਵੀ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ ਪਰ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ। ਅੱਗ ਲੱਗਣ ਕਾਰਨ ਖਸਤਾਹਾਲ ਇਮਾਰਤ ਦੇ ਸਾਰੇ ਪਿੱਲਰ ਉੱਖੜ ਗਏ ਹਨ।

PunjabKesari

ਫਾਇਰ ਬ੍ਰਿਗੇਡ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ।


author

Babita

Content Editor

Related News