ਮਾਛੀਵਾੜਾ ਦੇ ਇਲਾਹਾਬਾਦ ਬੈਂਕ ''ਚ ਲੱਗੀ ਭਿਆਨਕ ਅੱਗ, ਇਮਾਰਤ ਨੂੰ ਭਾਰੀ ਨੁਕਸਾਨ

Thursday, Dec 31, 2020 - 10:30 AM (IST)

ਮਾਛੀਵਾੜਾ ਦੇ ਇਲਾਹਾਬਾਦ ਬੈਂਕ ''ਚ ਲੱਗੀ ਭਿਆਨਕ ਅੱਗ, ਇਮਾਰਤ ਨੂੰ ਭਾਰੀ ਨੁਕਸਾਨ

ਮਾਛੀਵਾੜਾ ਸਾਹਿਬ (ਟੱਕਰ) : ਅੱਜ ਤੜਕੇ ਮਾਛੀਵਾੜਾ ਦੇ ਸਮਰਾਲਾ ਰੋਡ ’ਤੇ ਸਥਿਤ ਇਲਾਹਾਬਾਦ (ਇੰਡੀਅਨ ਬੈਂਕ) ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਣ ਬੈਂਕ ’ਚ ਪਏ ਕੰਪਿਊਟਰ, ਰਿਕਾਰਡ, ਏ. ਸੀ. ਅਤੇ ਇਮਾਰਤ ਨੂੰ ਭਾਰੀ ਨੁਕਸਾਨ ਹੋ ਗਿਆ, ਜਦੋਂ ਕਿ ਸਟ੍ਰਾਂਗ ਰੂਮ 'ਚ ਪਈ ਲੱਖਾਂ ਦੀ ਨਕਦੀ ਸੁਰੱਖਿਅਤ ਰਹੀ। ਜਾਣਕਾਰੀ ਅਨੁਸਾਰ ਅੱਜ ਤੜਕੇ 6.30 ਵਜੇ ਇਲਾਹਾਬਾਦ ਬੈਂਕ ’ਚ ਹੂਟਰ ਵੱਜਣਾ ਸ਼ੁਰੂ ਹੋ ਗਿਆ ਅਤੇ ਫਿਰ ਕੁਝ ਹੀ ਮਿੰਟਾਂ ਬਾਅਦ ਬੈਂਕ ਦੇ ਆਸ-ਪਾਸ ਧੂੰਆਂ ਫੈਲ ਗਿਆ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਬਿਆਨ ਤੋਂ ਭੜਕੀ 'ਭਾਜਪਾ' ਨੇ ਕੀਤਾ ਵੱਡਾ ਐਲਾਨ

PunjabKesari

ਬੈਂਕ ਅੰਦਰ ਲੱਗੀ ਅੱਗ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁੱਜ ਗਏ, ਜਿਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਹੀ ਮਿੰਟ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਮੁਲਾਜ਼ਮਾਂ ਵੱਲੋਂ ਬੈਂਕ ਦਾ ਸ਼ਟਰ ਤੇ ਦਰਵਾਜ਼ੇ ਤੋੜ ਕੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।

PunjabKesari

ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਅੱਗ ਬੈਂਕ ਮੈਨੇਜਰ ਦੇ ਕੈਬਿਨ ਤੋਂ ਸ਼ਾਰਟ ਸਰਕਟ ਨਾਲ ਲੱਗੀ, ਜੋ ਸਾਰੇ ਕਿਤੇ ਫੈਲ ਗਈ, ਜਿਸ ਕਾਰਣ ਅੰਦਰਲਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਸਵੇਰ ਤੋਂ ਰਾਤ ਤੱਕ ਅਪਡੇਟ ਰਹਿੰਦੇ ਨੇ 'ਹਾਈਟੈੱਕ ਕਿਸਾਨ', ਸੂਰਜ ਚੜ੍ਹਨ ਤੋਂ ਛਿਪਣ ਤੱਕ ਭਖਦੇ ਨੇ ਚੁੱਲ੍ਹੇ (ਤਸਵੀਰਾਂ)

PunjabKesari

ਇਸ ਤੋਂ ਇਲਾਵਾ ਕੰਪਿਊਟਰ ਤੇ ਜੋ ਹੋਰ ਦਸਤਾਵੇਜ਼ ਪਏ ਸਨ, ਉਹ ਨੁਕਸਾਨੇ ਗਏ। ਅੱਗ ’ਤੇ ਕਾਬੂ ਪਾਉਣ ਲਈ ਪੁਲਸ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਕਾਫ਼ੀ ਜੱਦੋ-ਜਹਿਦ ਕੀਤੀ, ਜਿਨ੍ਹਾਂ ਬੈਂਕ ਦੀ ਪਿਛਲੀ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਕੇ ਅੱਗ ’ਤੇ ਕਾਬੂ ਪਾਇਆ।

PunjabKesari

ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੈਂਕ ਦੇ ਅੰਦਰ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਉਸ ਤੋਂ ਬਾਅਦ ਪੁਲਸ ਤੇ ਬੈਂਕ ਮੁਲਾਜ਼ਮਾਂ ਨੇ ਸਟ੍ਰਾਂਗ ਰੂਮ ਦੀ ਜਾਂਚ ਕੀਤੀ, ਜਿਸ 'ਚ ਲੱਖਾਂ ਰੁਪਏ ਨਕਦੀ ਸੁਰੱਖਿਅਤ ਪਾਈ ਗਈ।

ਇਹ ਵੀ ਪੜ੍ਹੋ : ...ਤੇ ਹੁਣ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ 'ਸੁਰੇਸ਼ ਕੁਮਾਰ' ਦਾ ਫੇਸਬੁੱਕ ਅਕਾਊਂਟ ਹੈਕ

PunjabKesari

ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ ਪਰ ਫਿਰ ਵੀ ਹਰ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ। ਦੂਸਰੇ ਪਾਸੇ ਇਲਾਹਾਬਾਦ ਬੈਂਕ ਦੇ ਨਾਲ ਹੀ ਇਸ ਦਾ ਆਪਣਾ ਏ. ਟੀ. ਐੱਮ ਅਤੇ ਹੋਰਨਾਂ ਬੈਂਕਾਂ ਦੀਆਂ ਕੰਧਾਂ ਵੀ ਹਨ ਅਤੇ ਜੇਕਰ ਅੱਗ ’ਤੇ ਜਲਦ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਸੀ।  

PunjabKesari
ਨੋਟ : ਇਸ ਖ਼ਬਰ ਸਬੰਧੀ ਦਿਓ ਆਪਣੀ ਰਾਏ


author

Babita

Content Editor

Related News