ਅੰਮ੍ਰਿਤਸਰ 'ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਪਲਾਂ 'ਚ ਸੜ ਕੇ ਸੁਆਹ ਹੋਇਆ ਸਾਰਾ ਸਾਮਾਨ

Friday, Jan 27, 2023 - 10:40 AM (IST)

ਅੰਮ੍ਰਿਤਸਰ 'ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਪਲਾਂ 'ਚ ਸੜ ਕੇ ਸੁਆਹ ਹੋਇਆ ਸਾਰਾ ਸਾਮਾਨ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਬਾ ਸਾਹਿਬ ਚੌਂਕ 'ਚ ਇੱਕ ਮਨਿਆਰੀ ਦੀ ਦੁਕਾਨ ਨੂੰ ਅੱਜ ਤੜਕੇ ਸਵੇਰੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਦੁਕਾਨਦਾਰਾਂ ਵੱਲੋਂ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਕਾਰਨ ਪੂਰੀ ਇਮਾਰਤ ਵੀ ਨੁਕਸਾਨੀ ਗਈ ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਘਰ ਅੰਦਰ ਵਾੜ ਦਿੱਤਾ ਟੈਂਕਰ, ਸੁੱਤਾ ਪਿਆ ਸੀ ਪਰਿਵਾਰ, ਵੀਡੀਓ 'ਚ ਦੇਖੋ ਫਿਰ ਕੀ ਹੋਇਆ...

ਇਸ ਘਟਨਾ ਕਾਰਨ ਦੁਕਾਨ 'ਚ ਪਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਅੱਗ ਤੇਜ਼ ਹੋਣ ਕਾਰਨ ਇਸ 'ਤੇ ਕਾਬੂ ਪਾਉਣ 'ਚ ਸਮਾਂ ਲੱਗ ਗਿਆ ਅਤੇ 4 ਘੰਟਿਆਂ ਦੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ ਦੇ ਪ੍ਰੋਗਰਾਮ 'ਚ CM ਮਾਨ ਬੋਲੇ ਮੈਂ 'ਦੁੱਖ ਮੰਤਰੀ', 'ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ (ਤਸਵੀਰਾਂ)

ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਛੋਟਾ ਹੋਣ ਕਾਰਨ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪੁੱਜਣ 'ਚ ਵੀ ਦਿੱਕਤ ਆ ਗਈ। ਇਸ ਕਾਰਨ ਗੁਰਦੁਆਰਾ ਅਟੱਲ ਰਾਏ ਸਾਹਿਬ ਦੇ ਸਰੋਵਰ 'ਚੋਂ ਮੋਟਰ ਅਤੇ ਪਾਈਪਾਂ ਲਗਾ ਕੇ ਪਾਣੀ ਲਿਆ ਗਿਆ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News