ਹੁਸ਼ਿਆਰਪੁਰ : 400 ਪ੍ਰਵਾਸੀਆਂ ਦੇ ਅਸ਼ੀਆਨੇ ਸੜ੍ਹ ਕੇ ਸੁਆਹ (ਵੀਡੀਓ)

07/01/2019 11:41:40 PM

ਚੱਬੇਵਾਲ, (ਗੁਰਮੀਤ)-ਅੱਜ ਰਾਤ ਲਗਭਗ 8.40 ਵਜੇ ਅੱਡਾ ਚੱਬੇਵਾਲ ਨੇਡ਼ੇ ਹੁਸ਼ਿਆਰਪੁਰ-ਚੰਡੀਗਡ਼੍ਹ ਮੁੱਖ ਮਾਰਗ ’ਤੇ ਸਥਿਤ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਕਾਰਨ 400 ਦੇ ਕਰੀਬ ਝੁੱਗੀਆਂ ਸਡ਼ ਕੇ ਸੁਆਹ ਹੋ ਗਈਆਂ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ। ਦੇਖਦਿਆਂ ਹੀ ਦੇਖਦਿਆਂ ਅੱਗ ਫੈਲਣ ਲੱਗ ਪਈ ਅਤੇ ਉਸ ਨੇ ਕਰੀਬ 400 ਦੇ ਲਗਭਗ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਕਾਰਨ ਮਜ਼ਦੂਰਾਂ ਵਿਚ ਹਾਹਾਕਾਰ ਮਚ ਗਈ ਅਤੇ ਉਨ੍ਹਾਂ ਅੱਗ ਬੁਝਾਉਣ ਦਾ ਯਤਨ ਕੀਤਾ। ਇਸ ਮੌਕੇ ਮੁੱਖ ਮਾਰਗ ਤੋਂ ਲੰਘਦੇ ਰਾਹਗੀਰਾਂ ਨੇ ਵੀ ਅੱਗ ’ਤੇ ਕਾਬੂ ਪਾਉਣ ਅਤੇ ਸਾਮਾਨ ਨੂੰ ਬਚਾਉਣ ਵਿਚ ਹੱਥ ਵਟਾਇਆ।

ਮੌਕੇ ’ਤੇ ਪੁੱਜੇ ਥਾਣਾ ਚੱਬੇਵਾਲ ਦੇ ਸਬ ਇਸਪੈਕਟਰ ਸੋਹਣ ਲਾਲ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਪਹਿਲੀ ਗੱਡੀ ਪੁਹੰਚੀ ਉਦੋਂ ਤੱਕ 400 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸਡ਼ ਚੁੱਕੀਆਂ ਸਨ। ਜਿਨ੍ਹਾਂ ਵਿਚ ਖਾਣ-ਪੀਣ ਦੀਆਂ ਵਸਤਾਂ, ਅਨਾਜ, ਸਾਈਕਲ, ਮੰਜੇ, ਨਕਦੀ, ਪੇਟੀਆਂ, ਟਰੰਕ, ਕੱਪਡ਼ੇ, ਬਰਤਨ ਅਤੇ ਬਿਸਤਰੇ ਸਡ਼ ਕੇ ਸੁਆਹ ਹੋ ਗਏ। ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਝੁੱਗੀਆਂ ਨੂੰ ਕਈ ਵਾਰ ਅੱਗ ਲੱਗ ਚੁੱਕੀ ਹੈ। ਇਨ੍ਹਾਂ ਝੁੱਗੀਆਂ ਵਿਚ ਪਿਆ ਬਾਲਣ ਅਤੇ ਸਰਵਾਡ਼ ਨਾਲ ਬਣੀਆਂ ਇਹ ਝੁੱਗੀਆਂ ਅੱਗ ਦਾ ਕਾਰਨ ਅਤੇ ਉਸ ਵਿਚ ਵਾਧੇ ਦਾ ਸਬੱਬ ਬਣੀਆਂ।


Arun chopra

Content Editor

Related News