ਗੁਰਦਾਸਪੁਰ: ਮਕੌੜਾ ਪੱਤਣ ''ਤੇ ਫਿਰ ਫਸੇ ਲੋਕ, ਵੀਡੀਓ ਵਾਇਰਲ ਕਰਕੇ ਸੁਣਾਇਆ ਖੱਜਲ-ਖੁਆਰੀ ਦਾ ਕਿੱਸਾ

Friday, Sep 04, 2026 - 01:45 PM (IST)

ਗੁਰਦਾਸਪੁਰ: ਮਕੌੜਾ ਪੱਤਣ ''ਤੇ ਫਿਰ ਫਸੇ ਲੋਕ, ਵੀਡੀਓ ਵਾਇਰਲ ਕਰਕੇ ਸੁਣਾਇਆ ਖੱਜਲ-ਖੁਆਰੀ ਦਾ ਕਿੱਸਾ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਰਾਵੀ ਦਰਿਆ ਤੋਂ ਪਾਰ ਵੱਸੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਮਕੌੜਾ ਪੱਤਣ ’ਤੇ ਚੱਲਣ ਵਾਲੀ ਕਿਸ਼ਤੀ ਸੇਵਾ ਇੱਕ ਵਾਰ ਫਿਰ ਚਰਚਾ  ਦਾ ਕਾਰਨ ਬਣਦੀ ਨਜ਼ਰ ਆਈ। ਕਿਸ਼ਤੀ ਚਲਾਉਣ ਵਾਲੇ ਮਲਾਹਾਂ ਦੀ ਕਥਿਤ ਮਨਮਰਜ਼ੀ ਕਾਰਨ ਪਾਰਲੇ ਪਾਸੇ ਜਾਣ ਵਾਲੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

ਜਾਣਕਾਰੀ ਅਨੁਸਾਰ ਕੁਝ ਲੋਕ ਰਾਵੀ ਦਰਿਆ ਪਾਰ ਕਰਕੇ ਆਪਣੇ ਪਿੰਡਾਂ ਵੱਲ ਜਾਣ ਲਈ ਮਕੌੜਾ ਪੱਤਣ ’ਤੇ ਫਸੇ ਰਹੇ। ਲੰਬੇ ਸਮੇਂ ਤੱਕ ਕਿਸ਼ਤੀ ਨਾ ਮਿਲਣ ਕਾਰਨ ਲੋਕਾਂ ਨੇ ਆਪਣੀ ਪਰੇਸ਼ਾਨੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਵੀਡੀਓ ਰਾਹੀਂ ਲੋਕਾਂ ਨੇ ਦੱਸਿਆ ਕਿ ਦਰਿਆ ਤੋਂ ਪਾਰ ਜਾਣ ਲਈ ਉਨ੍ਹਾਂ ਨੂੰ ਕਾਫੀ ਦੇਰ ਤੱਕ ਉਡੀਕ ਕਰਨੀ ਪਈ ਅਤੇ ਕਿਸ਼ਤੀ ਸੇਵਾ ਨੂੰ ਲੈ ਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਦੇ ਮੈਂਬਰ ਦੇਰ ਰਾਤ ਮਕੌੜਾ ਪੱਤਣ ’ਤੇ ਪਹੁੰਚੇ। ਸੋਸਾਇਟੀ ਵੱਲੋਂ ਆਪਣੀ ਕਿਸ਼ਤੀ ਰਾਹੀਂ ਫਸੇ ਹੋਏ ਲੋਕਾਂ ਨੂੰ ਰਾਵੀ ਦਰਿਆ ਪਾਰ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪਾਰਲੇ ਪਾਸੇ ਵੱਸਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਮਕੌੜਾ ਪੱਤਣ ’ਤੇ ਕਿਸ਼ਤੀ ਸੇਵਾ ਉਨ੍ਹਾਂ ਲਈ ਜੀਵਨ ਰੇਖਾ ਦੇ ਬਰਾਬਰ ਹੈ, ਕਿਉਂਕਿ ਦਰਿਆ ਪਾਰ ਜਾਣ ਲਈ ਉਨ੍ਹਾਂ ਕੋਲ ਹੋਰ ਕੋਈ ਆਸਾਨ ਸਾਧਨ ਨਹੀਂ ਹੈ। ਅਜਿਹੇ ਵਿੱਚ ਕਿਸ਼ਤੀ ਸੇਵਾ ਵਿੱਚ ਮਨਮਰਜ਼ੀ ਜਾਂ ਦੇਰੀ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਕੌੜਾ ਪੱਤਣ ’ਤੇ ਕਿਸ਼ਤੀ ਸੇਵਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੱਕੀ ਵਿਵਸਥਾ ਅਤੇ ਨਿਰਧਾਰਤ ਸਮਾਂ-ਸਾਰਣੀ ਬਣਾਈ ਜਾਵੇ, ਤਾਂ ਜੋ ਰਾਵੀ ਤੋਂ ਪਾਰ ਰਹਿੰਦੇ ਲੋਕਾਂ ਨੂੰ ਮੁੜ ਅਜਿਹੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਜਦ ਦੂਜੇ ਪਾਸੇ ਜਦ ਕਿਸ਼ਤੀ ਦੇ ਮਲਾਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਲੋਕਾਂ ਵੱਲੋਂ ਜੋ ਵੀਡੀਓ ਰਾਹੀਂ ਇਲਜ਼ਾਮ ਲਗਾਏ ਗਏ ਹਨ, ਸਾਰੇ ਝੂਠੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਮੇਂ ਨਾਲ ਹੀ ਛੁੱਟੀ ਕਰਕੇ ਗਏ ਸੀ ਪਰ ਇਹ ਸਾਰੀ ਸੱਚਾਈ ਜਾਂਚ ਦੇ ਵਿਸ਼ੇ ਵਿੱਚ ਕਿ ਘਿਰਦੀ ਜ਼ਰੂਰ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਮਿਲੀ ਕਸਟਡੀ ਪੈਰੋਲ, ਮਾਂ ਦੀਆਂ ਅੰਤਿਮ ਰਸਮਾਂ 'ਚ ਹੋਇਆ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

Shivani Bassan

Content Editor

Related News