ਬਟਾਲਾ ’ਚ ਅੱਧੀ ਰਾਤ ਨੂੰ ਪਈਆਂ ਭਾਜੜਾਂ, ਤਿੰਨ ਮੰਜ਼ਿਲਾਂ ਇਮਾਰਤ ’ਚ ਮਚੇ ਅੱਗ ਦੇ ਭਾਂਬੜ

Wednesday, Aug 18, 2021 - 06:21 PM (IST)

ਬਟਾਲਾ ’ਚ ਅੱਧੀ ਰਾਤ ਨੂੰ ਪਈਆਂ ਭਾਜੜਾਂ, ਤਿੰਨ ਮੰਜ਼ਿਲਾਂ ਇਮਾਰਤ ’ਚ ਮਚੇ ਅੱਗ ਦੇ ਭਾਂਬੜ

ਬਟਾਲਾ (ਗੁਰਪ੍ਰੀਤ ਸਿੰਘ) : ਬਟਾਲਾ ਦੇ ਸ਼ੇਰਾਂ ਵਾਲੇ ਦਰਵਾਜ਼ੇ ਕੋਲ ਸਥਿਤ ਇਕ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਪੂਰੇ ਮੁਹੱਲੇ ’ਚ ਭਾਜੜ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਹ ਅੱਗ ਰਸੋਈ ਵਿਚ ਪਏ ਗੈਸ ਸਿਲੰਡਰਾਂ ਤਕ ਪਹੁੰਚ ਗਈ ਅਤੇ ਦੋ ਸਿਲੰਡਰ ਫਟ ਗਏ। ਇਸ ਤੋਂ ਬਾਅਦ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਮੌਕੇ ’ਤੇ ਪਹੁੰਚੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਘਰ ਦੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿਚ ਘਰ ਦਾ ਪੂਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਫਿਰੌਤੀ ਕਾਂਡ ਨਾਲ ਵੀ ਜੁੜੇ ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਰ ਰਾਤ 12 ਵਜੇ ਦੇ ਕਰੀਬ ਉਹ ਘਰ ਵਿਚ ਸੁੱਤੇ ਹੋਏ ਸਨ ਅਤੇ ਅਚਾਨਕ ਘਰ ਦੇ ਇਕ ਕਮਰੇ ਵਿਚੋਂ ਧੂੰਆਂ ਉੱਠਣ ਲੱਗਾ ਅਤੇ ਦੇਖਦੇ-ਦੇਖਦੇ ਪੂਰੇ ਕਮਰੇ ਵਿਚ ਅੱਗ ਫੈਲ ਗਈ ਜਿਸ ਤੋਂ ਬਾਅਦ ਉਹ ਬਚਣ ਲਈ ਘਰ ਦੀ ਛੱਤ ਉਪਰ ਚੜ੍ਹ ਗਏ ਅਤੇ ਇਸ ਤੋਂ ਬਾਅਦ ਅੱਗ ਨੇ ਰਸੋਈ ਘਰ ਵਿਚ ਪਏ ਸਿਲੰਡਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਕ ਸਿਲੰਡਰ ਫਟਣ ਤੋਂ ਬਾਅਦ ਅੱਗ ਪੂਰੇ ਘਰ ਵਿਚ ਫੈਲ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਛੱਤ ਤੋਂ ਗੁਆਂਢੀਆਂ ਦੇ ਘਰ ਵਿਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਮੌਕੇ ’ਤੇ ਪਹੁੰਚੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਦੋ ਬੱਚਿਆਂ ਦੇ ਪਿਓ ਵਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ, ਫੜੇ ਜਾਣ ਦੇ ਡਰੋਂ 14 ਫੁੱਟ ਉੱਚੀ ਕੰਧ ਤੋਂ ਮਾਰੀ ਛਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News