ਗੁਰਦਾਸਪੁਰ ''ਚ ਸੈਮਸੰਗ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ, ਪਿਛਲੇ ਮਹੀਨੇ ਹੀ ਹੋਇਆ ਸੀ ਮਹੂਰਤ

Wednesday, Dec 13, 2023 - 03:54 AM (IST)

ਗੁਰਦਾਸਪੁਰ ''ਚ ਸੈਮਸੰਗ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ, ਪਿਛਲੇ ਮਹੀਨੇ ਹੀ ਹੋਇਆ ਸੀ ਮਹੂਰਤ

ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸ਼ਹਿਰ ਦੇ ਮੇਹਰ ਚੰਦ ਰੋਡ ਤੇ ਸਥਿਤ ਨਵੇਂ ਸੈਮਸੰਗ ਦੇ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੇ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੇ ਕੰਪਨੀ ਦਾ ਰਿਪੇਅਰਿੰਗ ਸੈਂਟਰ ਹੈ ਜਿਸ ਤੇ ਸ਼ਾਮ ਕਰੀਬ 6:30 ਵਜੇ ਦੇ ਕਰੀਬ ਦੁਕਾਨ ਦੇ ਕਰਮਚਾਰੀਆਂ ਨੇ ਧੁਆਂ ਨਿੱਕਲਦਾ ਦੇਖਿਆ ਜਿਨ੍ਹਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਉਪਰੰਤ ਸ਼ੋਅਰੂਮ ਦੇ ਬਾਹਰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਅੰਦਰ ਆਪਸ 'ਚ ਹੀ ਭਿੜ ਪਏ ਭਾਰਤੀ ਫ਼ੌਜ ਦੇ ਜਵਾਨ, ਚੱਲੀਆਂ ਗੋਲ਼ੀਆਂ

ਪਹਿਲੀ ਮੰਜ਼ਿਲ ਤੇ ਫੈਲੇ ਧੂਏਂ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਉੱਪਰ ਜਾ ਕੇ ਅੱਗ ਬੁਝਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਕਾਰਨ ਸ਼ੋਰੂਮ ਦੇ ਪਹਿਲੀ ਮੰਜ਼ਿਲ ਦੇ ਸ਼ੀਸ਼ੇ ਵੀ ਪੌੜੀ ਲਗਾ ਕੇ ਤੋੜ ਦਿੱਤੇ ਗਏ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੰਗਵਾਈਆਂ ਗਈਆਂ ਅਤੇ ਲਗਭਗ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਖ਼ਬਰ ਲਿਖੇ ਜਾਣ ਤੱਕ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ ਅਤੇ ਪੁਲਸ ਕਰਮਚਾਰੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਸਨ। ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਇਹ ਸ਼ੋਅਰੂਮ ਸ਼ਸ਼ੀਪਾਲ ਨਾਮ ਦੇ ਵਿਅਕਤੀ ਦਾ ਹੈ ਅਤੇ ਜਿਸ ਵਲੋਂ ਪਿਛਲੇ ਮਹੀਨੇ ਹੀ ਇਸ ਸ਼ੋਅਰੂਮ ਦਾ ਮਹੂਰਤ ਕੀਤਾ ਗਿਆ ਸੀ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਅਤੇ ਹੋਏ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News