ਇੰਸ਼ੋਰੈਂਸ ਦਫ਼ਤਰ ਨੂੰ ਲੱਗੀ ਅੱਗ : ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪਾਇਆ ਅੱਗ ’ਤੇ ਕਾਬੂ

Thursday, Aug 24, 2023 - 03:30 PM (IST)

ਇੰਸ਼ੋਰੈਂਸ ਦਫ਼ਤਰ ਨੂੰ ਲੱਗੀ ਅੱਗ : ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਪਾਇਆ ਅੱਗ ’ਤੇ ਕਾਬੂ

ਪਟਿਆਲਾ (ਬਲਜਿੰਦਰ) : ਸ਼ਾਹੀ ਸ਼ਹਿਰ ਪਟਿਆਲਾ ਦੇ ਲੀਲਾ ਭਵਨ ਵਿਖੇ ਪਹਿਲੀ ਮੰਜ਼ਿਲ ’ਤੇ ਬਣੇ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਨੂੰ ਦੁਪਹਿਰ ਵੇਲੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦਫ਼ਤਰ ਅੰਦਰ ਪਿਆ ਤਕਰੀਬਨ-ਤਕਰੀਬਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਕਤ ਘਟਨਾ ਦੀ ਸੂਚਨਾ ਜਦੋਂ ਫਾਇਰ ਬ੍ਰਿਗੇਡ ਵਿਭਾਗ ਪਟਿਆਲਾ ਨੂੰ ਦਿੱਤੀ ਗਈ ਤਾਂ ਉਨ੍ਹਾਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਤੁਰੰਤ ਹੀ ਅੱਗ ਬੁਝਾਊ ਗੱਡੀ ਦੀ ਮਦਦ ਨਾਲ ਟੀਮ ਲੈ ਕੇ ਅੱਗ ’ਤੇ ਕਾਬੂ ਪਾਇਆ।

PunjabKesari

ਉਕਤ ਘਟਨਾ ਦਾ ਜਾਇਜ਼ਾ ਲੈਣ ਲਈ ਸਿਰਫ਼ ਨਗਰ ਨਿਗਮ ਪਟਿਆਲਾ ਦੀ ਫਾਇਰ ਬ੍ਰਿਗੇਡ ਟੀਮ ਹੀ ਨਹੀਂ ਪਹੁੰਚੀ ਬਲਕਿ ਖੇਤਰ ਦੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਵੀ ਆਪਣੀ ਪੁਲਸ ਟੀਮ ਦੇ ਅਧਿਕਾਰੀਆਂ, ਕਰਮਚਾਰੀਆਂ ਨਾਲ ਪਹੁੰਚੇ।

ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਵਪਾਰਕ ਅਦਾਰਿਆਂ ਲਈ ਬਿਜਲੀ ਕੁਨੈਕਸ਼ਨ ਲੈਣਾ ਬਣਿਆ ਮੁਸੀਬਤ

ਉਕਤ ਘਟਨਾ ’ਚ ਦਫ਼ਤਰ ਅੰਦਰ ਪਿਆ ਜਿਥੇ ਸਮੁੱਚਾ ਸਾਮਾਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ, ਉਥੇ ਪ੍ਰਾਪਤ ਜਾਣਕਾਰੀ ਅਨੁਸਾਰ ਮਾਲੀ ਤੋਂ ਇਲਾਵਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

PunjabKesari

ਇਹ ਵੀ ਪੜ੍ਹੋ : ਪੈਂਡਿੰਗ ਹੋਇਆ ਗਡਕਰੀ ਦਾ ਦੌਰਾ : ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਕਰਨਾ ਹੋਵੇਗਾ ਇੰਤਜ਼ਾਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News