ਬੱਚਿਆਂ ਨੂੰ ਸਕੂਲ ਛੱਡ ਕੇ ਪਰਤ ਰਹੇ ਵਿਅਕਤੀ ਦੀ ਕਾਰ ’ਚ ਫਟਿਆ ਸਿਲੰਡਰ, ਦੇਖਦੇ ਹੀ ਦੇਖਦੇ ਮਚੇ ਭਾਂਬੜ (ਵੀਡੀਓ)
Wednesday, Nov 30, 2022 - 06:17 PM (IST)
ਗਿੱਦੜਬਾਹਾ (ਕਟਾਰੀਆ) : ਅੱਜ ਸਵੇਰੇ ਇਥੋਂ ਦੇ ਬਾਈਪਾਸ ਤੇ ਇੱਕ ਜੈਨ ਕਾਰ ਦਾ ਐਲ. ਪੀ. ਜੀ. ਗੈਸ ਸਿਲੰਡਰ ਫਟਣ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਕਾਰ ਚਾਲਕ ਜਸਪਾਲ ਸਿੰਘ ਮਾਮੂਲੀ ਝੁਲਸ ਗਿਆ ਹੈ ਅਤੇ ਜਾਨੀ ਨੁਕਸਾਨ ਹੋਣੋ ਬਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ ਵੇਲੇ ਜਸਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਪਿਉਰੀ ਆਪਣੇ ਬੱਚਿਆਂ ਨੂੰ ਸਕੂਲ ਛੱਡ ਦੇ ਗਿੱਦੜਬਾਹਾ ਤੋਂ ਵਾਪਸ ਪਿੰਡ ਜਾਣ ਲਈ ਜਦੋ ਰਾਸ਼ਟਰੀ ਮਾਰਗ ’ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ- ਫਰੀਦਕੋਟ ਦੇ ਮਹਾਰਾਜਾ ਦੀ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲਵੇਗੀ ਸਰਕਾਰ! ਸ਼ੁਰੂ ਹੋਈ ਕਾਰਵਾਈ
ਘਰ ਪਰਤੇ ਸਮੇਂ ਉਸ ਦੀ ਕਾਰ ਵਿਚ ਫਿਟ ਗੈਸ ਸਿਲੰਡਰ ਅਚਾਨਕ ਫਟ ਗਿਆ ਅਤੇ ਵੱਡੇ ਧਮਾਕੇ ਦੀ ਆਵਾਜ਼ ਆਉਣ ਨਾਲ ਆਸ-ਪਾਸ ਦੇ ਵਾਸੀ ਅਚਾਨਕ ਡਰ ਗਏ। ਕਾਰ ਚਾਲਕ ਫੁਰਤੀ ਨਾਲ ਬਾਹਰ ਆ ਗਿਆ ਪਰ ਉਸ ਦੇ ਹੱਥ ਅਤੇ ਮੂੰਹ ਅੱਗ ਨਾਲ ਝੁਲਸ ਗਏ ਅਤੇ ਕੋਈ ਵੱਡਾ ਜਾਨੀ ਨੁਕਸਾਨ ਹੋਣੋ ਬਚਾਅ ਹੋ ਗਿਆ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ ਪਰ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ। ਕਾਰ ਚਾਲਕ ਨੂੰ ਤੁਰੰਤ ਗਿੱਦੜਬਾਹਾ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਅਤੇ ਉਹ ਹੁਣ ਖਤਰੇ ਤੋਂ ਬਾਹਰ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।