ਥਾਣੇ ’ਚ ਮਚੇ ਅੱਗ ਦੇ ਭਾਂਬੜ, ਕਮਰੇ ’ਚ ਆਰਾਮ ਕਰ ਰਹੇ ਐੱਸ. ਐੱਚ.ਓ. ਨੇ ਭੱਜ ਕੇ ਬਚਾਈ ਜਾਨ

04/05/2022 6:14:59 PM

ਖੰਨਾ (ਬਿਪਨ ਓਕਾਰਾ) : ਖੰਨਾ ਦੇ ਸਿਟੀ ਥਾਣਾ ’ਚ ਪੁਲਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਐੱਸ. ਐੱਚ. ਓ. ਦੇ ਕਮਰੇ ’ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਪੁਲਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਅੱਗ ਨੂੰ ਫੈਲ੍ਹਣ ਤੋਂ ਰੋਕ ਲਿਆ ਗਿਆ। ਜਿਸ ਸਮੇਂ ਥਾਣੇ ਵਿਚ ਅੱਗ ਲੱਗੀ ਉਸ ਸਮੇਂ ਐੱਸ. ਐੱਚ. ਓ. ਕਮਰੇ ’ਚ ਆਰਾਮ ਕਰ ਰਹੇ ਸਨ। ਉਨ੍ਹਾਂ ਮਸਾਂ ਭੱਜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਫੇਸਬੁੱਕ ਰਾਹੀਂ ਹੋਇਆ ਇਕਤਰਫਾ ਪਿਆਰ, ਪ੍ਰਵਾਨ ਨਾ ਚੜ੍ਹਿਆ ਤਾਂ ਖੇਡੀ ਖੂਨੀ ਖੇਡ, ਉਹ ਕੀਤਾ ਜੋ ਸੋਚਿਆ ਨਾ ਸੀ

ਫਾਇਰਮੈਨਾਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਿਟ ਨਾਲ ਲੱਗੀ ਹੈ। ਅੱਗ ਨੂੰ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ। ਅੱਗ ਨਾਲ ਥਾਣੇ ’ਚ ਖੜ੍ਹੇ ਪੁਰਾਣੇ ਵਹੀਕਲਾਂ ਨੂੰ ਵੀ ਥੋੜ੍ਹਾ ਬਹੁਤ ਨੁਕਸਾਨ ਪਹੁੰਚਿਆ ਹੈ। ਉਧਰ ਐੱਸ. ਐੱਚ. ਓ. ਭਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਮਰੇ ’ਚ ਸੀ ਤਾਂ ਅਚਾਨਕ ਉਨ੍ਹਾਂ ਨੂੰ ਧਮਾਕਾ ਜਿਹਾ ਸੁਣਿਆ ਅਤੇ ਪਤਾ ਲੱਗਾ ਕਿ ਅੱਗ ਲੱਗ ਗਈ ਹੈ ਤਾਂ ਉਹ ਤੁਰੰਤ ਬਾਹਰ  ਆ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

 


Gurminder Singh

Content Editor

Related News