ਅੱਗ ਲੱਗਣ ਨਾਲ 60 ਟਰਾਲੀਆਂ ਤੂੜੀ ਦੀਆਂ ਸੜੀਆਂ

Thursday, Apr 29, 2021 - 12:37 PM (IST)

ਨੱਥੂਵਾਲਾ ਗਰਬੀ (ਰਾਜਵੀਰ) - ਦੁਪਹਿਰ 12 :45 ਕੁ ਵਜੇ ਪਿੰਡ ਲੰਗੇਆਣਾ ਪੁਰਾਣਾ ਦੇ ਕਿਸਾਨ ਨਿਰਮਲਜੀਤ ਸਿੰਘ ਉਰਫ ਰਾਜੂ ਪੁੱਤਰ ਦਰਸ਼ਨ ਸਿੰਘ ਦੇ ਖੇਤ ਪਿੰਡ ਵੱਡਾ ਘਰ ਵਾਲੇ ਰਾਹ ’ਤੇ ਬਿਜਲੀ ਦੇ ਸਰਕਟ ਸ਼ਾਟ ਨਾਲ ਤੂੜੀ ਦੇ ਇਕੱਠੇ ਕੀਤੇ ਢੇਰ ਨੂੰ ਅੱਗ ਲੱਗ ਗਈ। ਢੇਰ ਨਾਲ ਭਰੀਆਂ ਕਰੀਬ 60 ਟਰਾਲੀਆਂ ਸੜ ਕੇ ਸੁਆਹ ਹੋ ਗਈਆਂ, ਜਿਸ ਨਾਲ ਤੂੜੀ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ ਹੈ। ਇਸ ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜਾਣ ’ਤੇ ਕਿਸਾਨਾਂ ਵੱਲੋਂ ਸਪਰੇਅ ਪੰਪਾਂ, ਦੁਆਰਾ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਗਈ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਦੂਜੇ ਪਾਸੇ ਇਕ ਘਟਨਾ ਦੀ ਸੂਚਨਾ ਮਿਲਣ ’ਤੇ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਵੱਡਾ ਘਰ, ਛੋਟਾ ਘਰ ਵੱਲੋਂ ਬਣੀ ਫਾਇਰ ਬ੍ਰਿਗੇਡ ਟੈਂਕੀ ਲੈ ਕੇ ਜਗਸੀਰ ਸਿੰਘ ਸੀਰਾ ਅਤੇ ਡਰਾਈਵਰ ਹੈਪੀ ਸਿੰਘ ਪਹੁੰਚ ਗਏ। ਉਨ੍ਹਾਂ ਨੇ ਜਦੋਂ ਅੱਗ ’ਤੇ ਕਾਬੂ ਨਾ ਪੈਂਦਾ ਵੇਖਦਿਆਂ ਤਾਂ ਮੌਕੇ ’ਤੇ ਪਿੰਡ ਦੇ ਜੀ. ਓ. ਜੀ. ਸਤਨਾਮ ਸਿੰਘ ਨੇ ਫਾਇਰ ਬ੍ਰਿਗੇਡ ਮੋਗਾ ਨੂੰ ਸੂਚਿਤ ਕੀਤਾ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਮੋਗਾ ਬਾਈਪਾਸ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਲੈਕੇ ਡਰਾਈਵਰ ਜਗਜੀਤ ਸਿੰਘ, ਫਾਇਰਮੈਨ ਵਰਿੰਦਰ ਸਿੰਘ, ਸੋਹਨ ਸਿੰਘ ਅਤੇ ਦੂਸਰੀ ਫਾਇਰ ਬ੍ਰਿਗੇਡ ਗੱਡੀ ਮੋਗਾ ਬੱਸ ਅੱਡਾ ਤੋਂ ਡਰਾਈਵਰ ਅਮਰੀਕ ਸਿੰਘ, ਫਾਇਰਮੈਨ ਗੁਰਪ੍ਰੀਤ ਸਿੰਘ, ਹਰਮਨਵੀਰ ਸਿੰਘ ਪਹੁੰਚੇ, ਜਿਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਕਿਸਾਨ ਦੀ ਨਵੀਂ ਬਣੀ ਤੁੜੀ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ ਹੈ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ


rajwinder kaur

Content Editor

Related News