ਕੇਜਰੀਵਾਲ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਤਜਿੰਦਰ ਬੱਗਾ ਵਿਰੁੱਧ FIR ਦਰਜ

Sunday, Mar 27, 2022 - 09:58 PM (IST)

ਕੇਜਰੀਵਾਲ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਤਜਿੰਦਰ ਬੱਗਾ ਵਿਰੁੱਧ FIR ਦਰਜ

ਪਟਿਆਲਾ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਵਾਲੇ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਖਿਲਾਫ ਪਟਿਆਲਾ ਥਾਣੇ 'ਚ ਐੱਫ.ਆਈ.ਆਰ. ਕੀਤੀ ਗਈ ਹੈ। ਬੱਗਾ ਨੇ ਸੋਸ਼ਲ ਮੀਡੀਆ 'ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਟਵੀਟ ਕੀਤਾ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਉੱਦਮੀ ਹਰਪ੍ਰੀਤ ਕੌਰ ਨੇ ਬ੍ਰਿਟੇਨ ਦੇ ਮਸ਼ਹੂਰ TV ਸ਼ੋਅ 'ਚ ਜਿੱਤ ਕੀਤੀ ਦਰਜ

PunjabKesari

ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਕ ਨਹੀਂ 100 ਐੱਫ.ਆਈ.ਆਰ. ਦਰਜ ਕਰਨਾ ਪਰ ਕੇਜਰੀਵਾਲ ਜੇਕਰ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਨੂੰ ਝੂਠ ਦੱਸੇਗਾ ਤਾਂ ਮੈਂ ਬੋਲਾਂਗਾ, ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ 'ਤੇ ਠਹਾਕੇ ਲਗਾਏਗਾ ਤਾਂ ਮੈਂ ਬੋਲਾਂਗਾ ਚਾਹੇ ਉਸ ਦੇ ਲਈ ਮੈਨੂੰ ਜੋ ਅੰਜਾਮ ਭੁਗਤਣਾ ਪਵੇ, ਮੈਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਛੱਡਣ ਵਾਲਾ ਨਹੀਂ ਅਤੇ ਉਸ ਦੇ ਨੱਕ 'ਚ ਦਮ ਕਰਕੇ ਛਡਾਂਗਾ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਤੇ ICCC ਦਾ ਕੀਤਾ ਉਦਘਾਟਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News