ਲੁਧਿਆਣਾ ਦੇ ਇਸ ਇਲਾਕੇ ''ਚ ਸ਼ਰੇਆਮ ਚਲਾ ਰਹੇ ਸੀ ਦੜਾ-ਸੱਟਾ, ਕੇਸ ਦਰਜ

Wednesday, Sep 21, 2022 - 04:26 PM (IST)

ਲੁਧਿਆਣਾ ਦੇ ਇਸ ਇਲਾਕੇ ''ਚ ਸ਼ਰੇਆਮ ਚਲਾ ਰਹੇ ਸੀ ਦੜਾ-ਸੱਟਾ, ਕੇਸ ਦਰਜ

ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਜਨਕਪੁਰੀ ਇਲਾਕੇ 'ਚ ਦੜਾ ਸੱਟਾ ਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਅਤੇ ਲਾਟਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਏ. ਐੱਸ. ਆਈ ਕੁਲਵੰਤ ਸਿੰਘ ਚੀਮਾ ਚੌਂਕ ਦੇ ਨੇੜੇ ਪੁਲਸ ਪਾਰਟੀ ਦੇ ਨਾਲ ਮੌਜੂਦ ਸੀ।

ਇਸ ਦੌਰਾਨ ਉਸਨੂੰ ਪਤਾ ਲੱਗਾ ਕਿ ਜਨਕਪੁਰੀ ਇਲਾਕੇ 'ਚ ਸ਼ਰੇਆਮ ਦੜਾ-ਸੱਟਾ ਚਲਾਇਆ ਜਾ ਰਿਹਾ ਹੈ। ਇਸ ’ਤੇ ਪੁਲਸ ਨੇ ਪੰਨਾ ਜ਼ਿਊਲਰਸ ਦੀ ਨਾਲ ਵਾਲੀ ਦੁਕਾਨ ’ਤੇ ਛਾਪਾਮਾਰੀ ਕਰਕੇ ਤਿੰਨ ਮੁਲਜ਼ਮ ਅਲੋਕਨਾਥ, ਗੁਲਸ਼ਨ ਕੁਮਾਰ, ਦੀਪਕ ਅਤੇ ਸਵਰਨ ਕੁਮਾਰ ਨੂੰ ਦੜਾ-ਸੱਟਾ ਲਗਾਉਂਦੇ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 39,550 ਰੁਪਏ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।


author

Babita

Content Editor

Related News