70 ਲੱਖ ਬਿਆਨਾ ਲੈਣ ਮਗਰੋਂ ਵੀ ਨਹੀਂ ਕਰਵਾਈ ਮਕਾਨ ਤੇ ਦੁਕਾਨ ਦੀ ਰਜਿਸਟਰੀ, ਮਾਮਲਾ ਦਰਜ
Wednesday, Jun 16, 2021 - 06:26 PM (IST)
ਰਾਜਪੁਰਾ (ਮਸਤਾਨਾ) : ਇਕ ਵਿਅਕਤੀ ਨੇ ਇਕ ਦੁਕਾਨ ਤੇ ਮਕਾਨ ਦਾ ਸੌਦਾ ਕਰਕੇ ਵਿਅਕਤੀ ਕੋਲੋਂ 70 ਲੱਖ ਰੁਪਏ ਬਿਆਨਾ ਲੈਣ ਤੋਂ ਬਾਅਦ ਵੀ ਉਸ ਦੇ ਨਾਂ ਰਜਿਸਟਰੀ ਨਹੀਂ ਕਰਵਾਈ ਗਈ, ਜਿਸ ਕਾਰਨ ਥਾਣਾ ਸਿਟੀ ਦੀ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਨਾਭਾ ਵਾਸੀ ਜਤਿੰਦਰ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਾਜਪੁਰਾ ਟਾਊਨ ਵਾਸੀ ਗੀਤੇਸ਼ ਕੁਮਾਰ ਨੇ ਮੇਰੇ ਨਾਲ ਇਕ ਮਕਾਨ ਅਤੇ ਦੁਕਾਨ ਦਾ ਸੌਦਾ 90 ਲੱਖ ਵਿਚ ਕੀਤਾ ਸੀ ਅਤੇ ਉਸ ਨੇ ਮੇਰੇ ਕੋਲੋਂ 70 ਲੱਖ ਰੁਪਏ ਬਤੌਰ ਬਿਆਨੇ ਦੇ ਰੂਪ ਵਿਚ ਲੈ ਲਏ ਅਤੇ ਫਿਰ ਉਹ ਕੁੱਝ ਦਿਨਾਂ ਲਈ ਵਿਦੇਸ਼ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਸ ਨੇ ਧੋਖੇ ਨਾਲ ਆਪਣੀ ਦੁਕਾਨ ਅਤੇ ਮਕਾਨ ਦੀ ਰਜਿਸਟਰੀ ਮੇਰੇ ਨਾ ਕਰਵਾਉਣ ਦੀ ਥਾਂ ਆਪਣੇ ਭਰਾ ਦੇ ਨਾਂ ਕਰਵਾ ਦਿੱਤੀ ਅਤੇ ਪੁਲਸ ਨੇ ਜਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਗੀਤੇਸ਼ ਕੁਮਾਰ ਦੇ ਖ਼ਿਲਾਫ਼ ਧਾਰਾ 406, 420 ਅਧੀਨ ਮਾਮਲਾ ਦਰਜ ਕਰ ਲਿਆ ਹੈ।