ਵਿਆਹ 'ਚ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਨੂੰਹ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਸਮੇਤ 6 ਖ਼ਿਲਾਫ਼ FIR ਦਰਜ

07/14/2023 3:37:47 AM

ਲੁਧਿਆਣਾ (ਵਰਮਾ) : ਘਰੇਲੂ ਹਿੰਸਾ ਦੀ ਸ਼ਿਕਾਰ ਆਕ੍ਰਿਤੀ ਵਾਸੀ ਸਰਾਭਾ ਨਗਰ ਨੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਬੀਤੀ 3 ਮਈ ਨੂੰ ਲਿਖਤੀ ਸ਼ਿਕਾਇਤ 'ਚ ਆਪਣੇ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਧੋਖਾਧੜੀ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਦੀ ਜਾਂਚ ਲਈ ਪੁਲਸ ਕਮਿਸ਼ਨਰ ਨੇ ਪੀੜਤਾ ਦੀ ਸ਼ਿਕਾਇਤ ਥਾਣਾ ਸਦਰ ਦੇ ਮਹਿਲਾ ਸੈੱਲ ਨੂੰ ਜਾਂਚ ਲਈ ਭੇਜ ਦਿੱਤੀ ਹੈ।

ਪੁਲਸ ਅਫ਼ਸਰਾਂ ਵੱਲੋਂ ਜਾਂਚ ਕਰਨ 'ਤੇ ਇੰਸਪੈਕਟਰ ਕਿਰਨਪ੍ਰੀਤ ਕੌਰ ਨੇ ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰਨ 'ਤੇ ਪੀੜਤਾ ਦੇ ਪਤੀ ਰਾਘਵ ਧੀਰ, ਸਹੁਰਾ ਨਰੇਸ਼ ਧੀਰ ਵਾਸੀ ਕਲੱਬ ਰੋਡ ਸਿਵਲ ਲਾਈਨ, ਨਣਾਨ ਅੰਜਲੀ, ਨਣਦੋਈ ਮਨੀਸ਼ ਅਵਸਥੀ ਵਾਸੀ ਸਿਵਲ ਲਾਈਨ ਮਾਲ ਐਨਕਲੇਵ, ਨਣਾਨ ਉਪਾਸਨਾ ਜੈਨ, ਨਣਦੋਈ ਵਿਨੀਤ ਜੈਨ ਵਾਸੀ ਸਰਾਭਾ ਨਗਰ ਖ਼ਿਲਾਫ਼ ਦਾਜ ਲਈ ਆਕ੍ਰਿਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸੀਮਾ ਹੈਦਰ ਨੂੰ PAK ਨਾ ਭੇਜਿਆ ਤਾਂ 26/11 ਵਰਗੇ ਹੋਣਗੇ ਹਮਲੇ, ਮੁੰਬਈ ਪੁਲਸ ਨੂੰ ਮਿਲੀ ਧਮਕੀ

ਕੀ ਹੈ ਮਾਮਲਾ?

ਆਪਣੇ ਸਹੁਰਿਆਂ 'ਤੇ ਦੋਸ਼ ਲਗਾਉਂਦਿਆਂ ਆਕ੍ਰਿਤੀ ਨੇ ਦੱਸਿਆ ਕਿ ਉਸ ਦਾ ਵਿਆਹ ਰਾਘਵ ਧੀਰ ਨਾਲ 5 ਫਰਵਰੀ 2017 ਨੂੰ ਬੜੇ ਧੂਮਧਾਮ ਨਾਲ ਹੋਇਆ ਸੀ। ਮੇਰੇ ਮਾਤਾ-ਪਿਤਾ ਨੇ ਵਿਆਹ 'ਤੇ ਕਰੋੜਾਂ ਰੁਪਏ ਖਰਚ ਕੀਤੇ ਸਨ, ਫਿਰ ਵੀ ਮੇਰੇ ਸਹੁਰੇ ਮੈਨੂੰ ਦਾਜ ਲਈ ਤੰਗ ਕਰਦੇ ਸਨ। ਪੀੜਤਾ ਦੇ ਪਿਤਾ ਸੰਜੀਵ ਨੇ ਧੀ ਦੇ ਸਹੁਰਿਆਂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਬੇਟੀ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗਾ। ਧੀ ਦੀ ਖੁਸ਼ੀ ਲਈ ਮੈਂ ਕਈ ਵਾਰ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਪਰ ਦਾਜ ਦੇ ਲੋਭੀਆਂ ਨੇ ਫਿਰ ਧੀ ਨੂੰ ਆਪਣੇ ਨਾਨਕੇ ਘਰੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕ ਦਿਨ ਧੀ ਦੀ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ। ਬੇਟੀ ਇਕ ਸਾਲ ਤੱਕ ਸਾਡੇ ਕੋਲ ਰਹੀ।

ਇਹ ਵੀ ਪੜ੍ਹੋ : ਪੈਰਿਸ 'ਚ ਹੁਣ ਰੁਪਏ 'ਚ ਹੋਵੇਗਾ ਭੁਗਤਾਨ, ਭਾਰਤ-ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ

ਇਸ ਦੌਰਾਨ ਆਕ੍ਰਿਤੀ ਦੇ ਸਹੁਰਿਆਂ ਨਾਲ ਕਈ ਵਾਰ ਪੰਚਾਇਤੀ ਗੱਲਬਾਤ ਹੋਈ। ਇਕ ਦਿਨ ਆਕ੍ਰਿਤੀ ਦਾ ਪਤੀ ਮੇਰੇ ਘਰ ਆਇਆ ਤੇ ਆਉਂਦਿਆਂ ਹੀ ਉਸ ਨੇ ਮੇਰੇ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਉਪਰ ਕਾਰ ਚੜ੍ਹਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਜਾਂਚ ਤੋਂ ਬਾਅਦ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਕੁਝ ਸਮੇਂ ਬਾਅਦ ਪੰਚਾਇਤੀ ਰਾਜ਼ੀਨਾਮੇ 'ਚ ਤਲਾਕ ਦੇਣ 'ਤੇ ਸਹਿਮਤੀ ਬਣ ਗਈ। ਜ਼ਮਾਨਤ ਮਿਲਣ ਤੋਂ ਅਗਲੇ ਦਿਨ ਉਹ ਪੰਚਾਇਤੀ ਫ਼ੈਸਲੇ ਤੋਂ ਪਿੱਛੇ ਹਟ ਗਿਆ। ਸੰਜੀਵ ਦਾ ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਹੀਰੇ ਅਤੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਲੱਖਾਂ ਰੁਪਏ ਸਹੁਰਾ ਪਰਿਵਾਰ ਨੂੰ ਦਿੱਤੇ ਗਏ ਸਨ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਜੋ ਪੈਸੇ ਮੈਂ ਬੇਟੀ ਦੇ ਵਿਆਹ 'ਚ ਦਿੱਤੇ ਸਨ, ਉਹ ਉਸ ਦੇ ਸਹੁਰਿਆਂ ਨੇ ਆਪਣੇ ਕੋਲ ਰੱਖ ਲਏ ਅਤੇ ਉਨ੍ਹਾਂ ਨੇ ਮੇਰੀ ਬੇਟੀ ਨੂੰ ਧਮਕੀਆਂ ਅਤੇ ਕੁੱਟਮਾਰ ਕਰਨ ਤੋਂ ਬਾਅਦ ਘਰੋਂ ਬਾਹਰ ਕੱਢ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News