ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ

Thursday, Sep 05, 2024 - 03:39 PM (IST)

ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ

ਲੁਧਿਆਣਾ (ਰਾਮ)- ਮੋਤੀ ਨਗਰ ਇਲਾਕੇ ਦੇ ਇਕ ਹੋਟਲ ’ਚ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਸ਼ੱਕੀ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। 20 ਦਿਨ ਲੰਬੀ ਚੱਲੀ ਜਾਂਚ ਤੋਂ ਬਾਅਦ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨ ’ਤੇ ਮ੍ਰਿਤਕ ਦੀ ਪ੍ਰੇਮਿਕਾ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ

ਮੁਲਜ਼ਮ ਔਰਤ ਦੀ ਪਛਾਣ ਮੁਲਜ਼ਮ ਗੁਰਮੀਤ ਕੌਰ ਵਜੋਂ ਹੋਈ ਹੈ। ਮੋਤੀ ਨਗਰ ਦੀ ਪੁਲਸ ਨੂੰ ਇੰਦਰਾ ਕਾਲੋਨੀ ਦੇ ਅਨਿਲ ਕੁਮਾਰ ਦੀ ਪਤਨੀ ਪਿੰਕੀ ਨੇ ਦੱਸਿਆ ਕਿ 16 ਅਗਸਤ ਨੂੰ ਉਸ ਦੇ ਪਤੀ ਨੇ ਮੋਤੀ ਨਗਰ ਦੇ ਹੋਟਲ ਸਕਾਈ ਲਾਈਨ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਅਨਿਲ ਨਾਲ ਉਸ ਸਮੇਂ ਕਮਰੇ ’ਚ ਮੁਲਜ਼ਮ ਔਰਤ ਗੁਰਮੀਤ ਕੌਰ ਵੀ ਸੀ।

ਇਹ ਖ਼ਬਰ ਵੀ ਪੜ੍ਹੋ - ਨਿੱਕੀ ਉਮਰੇ ਕਰਵਾਈ Love Marriage ਦਾ ਦਰਦਨਾਕ ਅੰਤ! ਭੁੱਬਾਂ ਮਾਰ ਰੋ ਰਿਹਾ ਪਰਿਵਾਰ

ਉਸ ਨੇ ਦੋਸ਼ ਲਾਇਆ ਕਿ ਗੁਰਮੀਤ ਕੌਰ ਨੇ ਉਸ ਨੇ ਪਤੀ ਨੂੰ ਪਿਆਰ ਦੇ ਜਾਲ ’ਚ ਫਸਾਇਆ ਸੀ। ਪਿੰਕੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਪਿਆਰ ਦੇ ਝੂਠੇ ਜਾਲ ’ਚ ਫਸਾਇਆ। ਉਹ ਆਮ ਕਰ ਕੇ ਉਸ ਨੂੰ ਮਿਲਣ ਲਈ ਦਬਾਅ ਬਣਾਉਂਦੀ ਸੀ। ਉਹ ਉਸ ਦੇ ਪਤੀ ਅਨਿਲ ਨੂੰ ਧਮਕੀਆਂ ਦਿੰਦੀ ਸੀ ਅਤੇ ਡਰਾ ਕੇ ਪੈਸੇ ਲੈਂਦੀ ਸੀ। ਗੁਰਮੀਤ ਕੌਰ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਪਤਨੀ ਪਿੰਕੀ ਦੇ ਬਿਆਨਾਂ ’ਤੇ ਪੁਲਸ ਨੇ ਮੁਲਜ਼ਮ ਗੁਰਮੀਤ ਕੌਰ ਪਤਨੀ ਤਰਲੋਕ ਸਿੰਘ ਨਿਵਾਸੀ ਪਿੰਡ ਜਗੀਰਪੁਰ ਖਿਲਾਫ ਧਾਰਾ 108 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News