ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ’ਤੇ ਕਾਰ ਸਵਾਰਾਂ ਖ਼ਿਲਾਫ਼ ਮੁਕੱਦਮਾ ਦਰਜ

Saturday, Jul 11, 2020 - 12:46 PM (IST)

ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ’ਤੇ ਕਾਰ ਸਵਾਰਾਂ ਖ਼ਿਲਾਫ਼ ਮੁਕੱਦਮਾ ਦਰਜ

ਪਟਿਆਲਾ (ਬਲਜਿੰਦਰ) : ਸਕਾਰਪਿਓ ਕਾਰ 'ਚ ਸਵਾਰ 6 ਵਿਅਕਤੀ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਸਨ। ਥਾਣਾ ਪਸਿਆਣਾ ਦੀ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ, ਜਿਨ੍ਹਾਂ 'ਚ ਜਤਿੰਦਰ ਕੁਮਾਰ ਪੁੱਤਰ ਹਰੀ ਸ਼ੰਕਰ ਵਾਸੀ ਐੱਮ. ਐੱਲ. ਏ. ਰੋਡ ਰਾਜਪੁਰਾ ਟਾਊਨ, ਸਤੀਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਮਿੱਤਲ ਸਟਰੀਟ ਪੁਰਾਣਾ ਰਾਜਪੁਰਾ, ਤੇਜਿੰਦਰ ਕੁਮਾਰ ਪੁੱਤਰ ਤਿਲਕ ਰਾਜ ਵਾਸ ਨੇੜੇ ਐੱਸ. ਡੀ. ਮੰਦਰ ਰਾਜਪੁਰਾ ਟਾਊੁਨ, ਸੰਦੀਪ ਵਾਲੀਆ ਪੁੱਤਰ ਭੁਪਿੰਦਰ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਪੁਰਾਣਾ ਰਾਜਪੁਰਾ, ਵਿਕਾਸ ਕੰਬੋਜ ਪੁੱਤਰ ਨਰੇਸ਼ ਕੁਮਾਰ ਵਾਸੀ ਜੋੜੀਆਂ ਭੱਠੀਆਂ ਪਟਿਆਲਾ, ਰਾਜ ਭੁੱਜ ਸ਼ਰਮਾ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਕਮਾਲਪੁਰ ਹਰਿਆਣਾ ਹਾਲ ਵਾਸੀ ਗਉਸ਼ਾਲਾ ਨੇੜੇ ਥਾਣਾ ਸਦਰ ਪਟਿਆਲਾ ਸ਼ਾਮਲ ਹਨ।
ਏ. ਐੱਸ. ਆਈ. ਅਮਰੀਕ ਸਿੰਘ ਪੁਲਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਸਬੰਧੀ ਅੰਡਰਬ੍ਰਿਜ ਬਾਈਪਾਸ ਸੰਗਰੂਰ ਰੋਡ ਪਿੰਡ ਪਸਿਆਣਾ ਵਿਖੇ ਮੌਜੂਦ ਸਨ, ਜਿੱਥੇ ਇਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ 'ਚ ਬੈਠੇ ਵਿਅਕਤੀ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਸਨ ਅਤੇ ਮਾਣਯੋਗ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸਨ।

 


author

Babita

Content Editor

Related News