ਜਾਅਲੀ ਰਜਿਸਟਰੀ ਕਰਾਉਣ ਵਾਲੇ 8 ਦੋਸ਼ੀਆਂ ਖ਼ਿਲਾਫ਼ ਕੇਸ ਦਰਜ, ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਮੁੱਦਾ

Saturday, Apr 23, 2022 - 04:42 PM (IST)

ਜਾਅਲੀ ਰਜਿਸਟਰੀ ਕਰਾਉਣ ਵਾਲੇ 8 ਦੋਸ਼ੀਆਂ ਖ਼ਿਲਾਫ਼ ਕੇਸ ਦਰਜ, ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਮੁੱਦਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣੀ ਜਾਅਲੀ ਰਜਿਸਟਰੀ ਕਰਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਰਜਿਸਟਰੀ ਲਿਖਣ ਵਾਲੀ ਵਕੀਲ ਸਮੇਤ ਕੁੱਲ 8 ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਇਹ ਵਸੀਕਾ 28 ਫਰਵਰੀ ਨੂੰ ਰਜਿਸਟਰ ਹੋਇਆ ਸੀ। ਇਸ ਸਬੰਧੀ ਪੀੜਤ ਧਿਰ ਦੇ ਕਈ ਵਿਅਕਤੀਆਂ ਨੇ ਐੱਸ. ਐੱਸ. ਪੀ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਦੀ ਜਾਂਚ ਡੀ. ਐੱਸ. ਪੀ. ਸੰਦੀਪ ਕੌਰ ਵੱਲੋਂ ਕੀਤੀ ਗਈ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਸੀ ਕਿ ਅਹਾਤਾ ਨਰਾਇਣ ਸਿੰਘ ਬਰਨਾਲਾ ’ਚ ਉਨ੍ਹਾਂ ਦੇ ਪੁਰਖਿਆਂ ਦੀ ਜ਼ਮੀਨ ਹੈ। ਕੁਰਸੀਨਾਮੇ ਮੁਤਾਬਕ ਜ਼ਮੀਨ ਗੁਰਮੁਖ ਸਿੰਘ, ਅਜੀਤ ਸਿੰਘ, ਹਰੀ ਸਿੰਘ ਦੇ ਨਾਂ ’ਤੇ ਹੈ ਪਰ ਹਰਵਿੰਦਰ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ, ਕੁਲਦੀਪ ਨੰਬਰਦਾਰ ਵਾਸੀਆਨ ਠੀਕਰੀਵਾਲ, ਚਰਨਜੀਤ ਸਿੰਘ ਵਾਸੀ ਬਰਨਾਲਾ, ਕੁਲਵਿੰਦਰ ਸਿੰਘ ਵਾਸੀ ਠੀਕਰੀਵਾਲ, ਸਿਮਰਜੀਤ ਸਿੰਘ 


author

Babita

Content Editor

Related News