ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਸਣੇ 200 ਅਣਪਛਾਤੇ ਲੋਕਾਂ ਵਿਰੁੱਧ ਪਰਚਾ ਦਰਜ

02/09/2024 9:07:19 AM

ਧਨੌਲਾ (ਰਾਈਆ) - ਜ਼ਿਲਾ ਬਰਨਾਲਾ ਦੇ ਪਿੰਡ ਕੋਟਦੁੱਨਾ ਦੇ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆ ’ਚ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਸਬੰਧੀ ਲੰਘੀ 3 ਫਰਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਸਮੇਂ ਪਿੰਡ ਬਡਬਰ ਦੇ ਟੋਲ ਪਲਾਜ਼ਾ ’ਤੇ ਤਾਇਨਾਤ ਪੁਲਸ ਦੇ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਇਕ ਪੁਲਸ ਮੁਲਾਜ਼ਮ ਨੂੰ ਤਲਵਾਰ ਨਾਲ ਜ਼ਖਮੀ ਕਰਨ ਦੇ ਮਾਮਲੇ ’ਚ ਪੁਲਸ ਨੇ ਭਾਨਾ ਸਿੱਧੂ ਦੇ ਪਰਿਵਾਰ ਸਮੇਤ ਲੱਖਾ ਸਿਧਾਣਾ ਸਣੇ ਤਕਰੀਬਨ 200 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :    CM ਕੇਜਰੀਵਾਲ ਦੇ ਸਹਿਯੋਗੀ ਨੇ ਪੰਜਾਬ ਰੇਰਾ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਬਰਨਾਲਾ ਪੁਲਸ ਪਾਰਟੀ ਵੱਲੋਂ ਲਾਅ ਐਂਡ ਆਰਡਰ ਡਿਊਟੀ ਨੂੰ ਲੈ ਕੇ ਬਡਬਰ ਟੋਲ ਪਲਾਜ਼ਾ ’ਤੇ ਨਾਕਾਬੰਦੀ ਕੀਤੀ ਹੋਈ, ਜਿੱਥੇ ਪੁਲਸ ਮੌਜੂਦ ਸੀ। ਉੱਥੇ ਭਾਨਾ ਸਿੱਧੂ ਦਾ ਪਿਤਾ ਬਿੱਕਰ ਸਿੰਘ, ਉਸਦਾ ਭਰਾ ਅਮਨਾ ਸਿੰਘ, ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਤੋਂ ਇਲਾਵਾ ਸਰਬਜੀਤ ਸਿੰਘ ਸਰਪੰਚ ਵਾਸੀਆਨ ਕੋਟਦੁੱਨਾ, ਪੰਚ ਰਣਜੀਤ ਸਿੰਘ ਵਾਸੀ ਭੂਰੇ, ਕੁਲਵਿੰਦਰ ਸਿੰਘ ਖਾਲਿਸਤਾਨੀ ਵਾਸੀ ਕੱਟੂ, ਲੱਖਾ ਸਿਧਾਣਾ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਗਿੱਲ, ਬਲਜਿੰਦਰ ਸਿੰਘ ਉਰਫ ਕਿੰਦਾ, ਪ੍ਰਿਤਪਾਲ ਸਿੰਘ ਵਾਸੀਆਨ ਕੋਟਦੁੱਨਾ, ਗੁਰਮੁੱਖ ਸਿੰਘ ਵਾਸੀ ਧਨੌਲਾ, ਜੱਸੀ ਨਿਹੰਗ ਵਾਸੀ ਧਨੌਲਾ, ਅਮਰੀਕ ਸਿੰਘ ਵਾਸੀ ਭੈਣੀ ਜੱਸਾ, ਜਸਵੀਰ ਇੰਜੀਨੀਅਰ, ਗੁਰਵਿੰਦਰ ਸਿੰਘ ਗੱਗ ਅਤੇ 150/200 ਅਣਪਛਾਤੇ ਵਿਅਕਤੀਆਂ ਨੇ ਆਪਣੇ ਨਾਲ ਹੋਰ ਕਾਫੀ ਵਿਅਕਤੀਆਂ ’ਤੇ ਨੌਜਵਾਨਾਂ ਨੂੰ ਇਕੱਠੇ ਕਰ ਕੇ ਟਰੈਕਟਰ, ਟਰਾਲੀਆਂ ਅਤੇ ਗੱਡੀਆਂ ’ਤੇ ਆ ਕੇ ਨੈਸ਼ਨਲ ਹਾਈਵੇ (ਐੱਨ. ਐੱਚ.7) ਟੋਲ ਪਲਾਜ਼ਾ ਬਡਬਰ ਨੂੰ ਬੰਦ ਕਰ ਕੇ ਹਾਈਵੇਅ ਨੂੰ ਜਾਮ ਕਰ ਕੇ ਟ੍ਰੈਫਿਕ ਰੋਕ ਦਿੱਤੀ। ਇਸ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ’ਚ ਪ੍ਰੇਸ਼ਾਨੀ ਹੋਈ ਅਤੇ ਭਾਰੀ ਜਾਮ ਲੱਗ ਗਿਆ।

ਇਹ ਵੀ ਪੜ੍ਹੋ :    ਸ਼੍ਰੀਨਗਰ ਅੱਤਵਾਦੀ ਹਮਲੇ 'ਚ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ, ਕਸਬਾ ਚਮਿਆਰੀ 'ਚ ਸੋਗ ਦੀ ਲਹਿਰ

ਉਨ੍ਹਾਂ ਨੂੰ ਐੱਸ. ਐੱਚ. ਓ. ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਰ-ਵਾਰ ਸਮਝਾਉਣ ’ਤੇ ਵੀ ਨਹੀਂ ਸਮਝੇ। ਉਕਤ ਸਾਰੇ ਵਿਅਕਤੀਆਂ ਵੱਲੋਂ ਭੀੜ ਨੂੰ ਵਾਰ-ਵਾਰ ਪੁਲਸ ’ਤੇ ਹਮਲਾ ਕਰਨ ਲਈ ਉਕਸਾਇਆ ਗਿਆ। ਇਸ ਦੌਰਾਨ ਇਨ੍ਹਾਂ ਨੇ ਟਰੈਕਟਰ ਟਰਾਲੀਆਂ, ਪਿੱਕਅੱਪ ਅਤੇ ਘੜੁੱਕੇ ਵਗੈਰਾ ਨਾਲ ਖਤਰਨਾਕ ਡਰਾਈਵਿੰਗ ਕਰਦਿਆਂ ਵਾਹਨ ਪੁਲਸ ਪਾਰਟੀ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਦੀ ਸਰਕਾਰੀ ਬੱਸ ਦੀ ਭੰਨ-ਤੋੜ ਕੀਤੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਦੀ ਵੀ ਭੰਨ-ਤੋੜ ਕੀਤੀ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਇਨ੍ਹਾਂ ’ਚੋਂ ਕਿਸੇ ਨੇ ਡਿਊਟੀ ’ਤੇ ਤਾਇਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਸੀ. ਆਈ. ਏ. ਸਟਾਫ ਬਰਨਾਲਾ ’ਤੇ ਕਿਰਪਾਨ ਨਾਲ ਹਮਲਾ ਕੀਤਾ। ਇਸ ’ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    KFC in Ayodhya: ਅਯੁੱਧਿਆ 'ਚ ਦੁਕਾਨ ਖੋਲ੍ਹਣ ਲਈ ਬੇਤਾਬ KFC, ਕਰਨੀ ਹੋਵੇਗੀ ਇਨ੍ਹਾਂ ਸ਼ਰਤਾਂ ਦੀ ਪਾਲਣਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News