ਸ਼ਰਾਬ ਪੀ ਕੇ ਹੰਗਾਮਾ, ਨਵੇਂ ਸਾਲ ’ਚ ਪਹਿਲਾ ਕੇਸ

Friday, Jan 03, 2025 - 12:22 PM (IST)

ਸ਼ਰਾਬ ਪੀ ਕੇ ਹੰਗਾਮਾ, ਨਵੇਂ ਸਾਲ ’ਚ ਪਹਿਲਾ ਕੇਸ

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਵੇਚਣ ਅਤੇ ਪੀ ਕੇ ਹੰਗਾਮਾ ਕਰਨ ਨੂੰ ਲੈ ਕੇ ਪੁਲਸ ਨੇ ਵੱਖ-ਵੱਖ ਥਾਣਿਆਂ ’ਚ ਪਹਿਲੀ ਐੱਫ. ਆਈ. ਆਰ. ਦਰਜ ਕੀਤੀ। ਮਲੋਆ ਥਾਣਾ ਪੁਲਸ ਨੇ ਡੱਡੂਮਾਜਰਾ ਕਾਲੋਨੀ ਵਾਸੀ ਮਨੋਜ ਨੂੰ ਸ਼ਰਾਬ ਵੇਚਦਿਆਂ ਫੜ੍ਹਿਆ, ਜਦਕਿ ਸੈਕਟਰ-3 ਇੰਡਸਟਰੀਅਲ ਏਰੀਆ ਤੇ ਸੈਕਟਰ-39 ਥਾਣਾ ਪੁਲਸ ਨੇ 2 ਜਣਿਆਂ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਨ ’ਤੇ ਗ੍ਰਿਫ਼ਤਾਰ ਕੀਤਾ।

ਹਾਲਾਂਕਿ ਪੁਲਸ ਨੇ ਮਾਮਲਾ ਦਰਜ ਕਰਕੇ ਸਾਰੀਆਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ। ਮਲੋਆ ਥਾਣਾ ਇੰਚਾਰਜ ਜਸਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਡੱਡੂਮਾਜਰਾ ਕਾਲੋਨੀ ਕੋਲ ਨੌਜਵਾਨ ਸ਼ਰਾਬ ਵੇਚ ਰਿਹਾ ਹੈ। ਟੀਮ ਨੇ ਮੌਕੇ ’ਤੇ ਪਹੁੰਚ ਕੇ ਸ਼ਰਾਬ ਵੇਚਦੇ ਮਨੋਜ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋ ਸ਼ਰਾਬ ਦੇ 48 ਅਧੀਏ ਬਰਾਮਦ ਹੋਏ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 3 ਵਿਅਕਤੀਆਂ ਨੂੰ ਵੱਖ-ਵੱਖ ਸੈਕਟਰਾਂ ਤੋਂ ਫੜ੍ਹ ਕੇ ਮਾਮਲਾ ਦਰਜ ਕੀਤਾ।


author

Babita

Content Editor

Related News