ਜੇਲ੍ਹ ''ਚ ਗੈਂਗਵਾਰ : ਜੇਲ੍ਹ ਬੰਦੀ ਨਾਲ ਕੁੱਟਮਾਰ ਕਰਨ ਵਾਲੇ 11 ਦੋਸ਼ੀਆਂ ਖ਼ਿਲਾਫ਼ ਪਰਚਾ

Sunday, Sep 01, 2024 - 11:44 AM (IST)

ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ੍ਹ 'ਚ ਬੰਦ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਵਾਲੇ 11 ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਰਣਜੀਤ ਸਿੰਘ ਪਿੰਡ ਚਾਬਾਂ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਦੀ ਮੁਲਾਹਜ਼ਾ ਬੈਰਕ ਵਿਚ ਮੌਜੂਦ ਸੀ। ਜਦ ਉਹ ਬਾਹਰ ਟੂਟੀਆਂ ਤੇ ਮੂੰਹ ਧੋਣ ਲਈ ਗਿਆ।

ਇਸ ਦੌਰਾਨ ਉਸ ਦੇ ਨਾਲ ਪੁਰਾਣੀ ਰੰਜਸ਼ ਰੱਖਣ ਵਾਲੇ ਜੇਲ੍ਹ ਵਿਚ ਹੀ ਬੰਦ ਸੁਖਪ੍ਰੀਤ ਸਿੰਘ ਬੁੱਢਾ, ਸੇਵਾ ਸਿੰਘ, ਇਬਲਾਲ ਸ਼ਾਹ ਤਿੰਨੇ ਵਾਸੀ ਜ਼ੀਰਾ ਅਤੇ ਇਨ੍ਹਾਂ ਦੇ ਕਰੀਬ 8 ਅਣਪਛਾਤੇ ਸਾਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ। ਐੱਸ. ਆਈ. ਸਰਵਣ ਸਿੰਘ ਦੇ ਅਨੁਸਾਰ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News