ਲੜਾਈ-ਝਗੜਾ ਕਰਨ ’ਤੇ ਦੋ ਧਿਰਾਂ ਦੇ ਅੱਧਾ ਦਰਜਨ ਲੋਕ ਨਾਮਜ਼ਦ

Monday, Jul 22, 2024 - 10:33 AM (IST)

ਲੜਾਈ-ਝਗੜਾ ਕਰਨ ’ਤੇ ਦੋ ਧਿਰਾਂ ਦੇ ਅੱਧਾ ਦਰਜਨ ਲੋਕ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਲੜਾਈ-ਝਗੜਾ ਕਰਨ ਦੇ ਦੋਸ਼ਾਂ ’ਚ ਕੈਂਟ ਪੁਲਸ ਵੱਲੋਂ ਦੋ ਧਿਰਾਂ ਦੇ ਅੱਧਾ ਦਰਜਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਵਾਸੀ ਭੁੱਚੋ ਮੰਡੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਮੁਲਜ਼ਮ ਗੁਰਚਰਨ ਸਿੰਘ, ਨਸੀਬ ਕੌਰ ਅਤੇ ਮਨਪ੍ਰੀਤ ਸਿੰਘ ਵਾਸੀ ਭੁੱਚੋ ਮੰਡੀ ਵੱਲੋਂ ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਗਈਆਂ।

ਇਸੇ ਤਰ੍ਹਾਂ ਦੂਸਰੀ ਧਿਰ ਦੇ ਹਰਕਰਨ ਸਿੰਘ ਵਾਸੀ ਭੁੱਚੋ ਮੰਡੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਮੁਲਜ਼ਮ ਸੁਖਮੰਦਰ ਸਿੰਘ, ਬਲਵਿੰਦਰ ਸਿੰਘ ਵਾਸੀ ਭੁੱਚੋ ਮੰਡੀ ਅਤੇ ਪਵਨਦੀਪ ਸਿੰਘ ਵਾਸੀ ਫਰੀਦਕੋਟ ਕੋਟਲੀ ਨੇ ਉਸਦੀ ਕੁੱਟਮਾਰ ਕੀਤੀ। ਪੁਲਸ ਵੱਲੋਂ ਦੋਹਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News