ਜ਼ਹਿਰੀਲੀ ਦਵਾਈ ਦੇ ਕੇ ਵਿਅਕਤੀ ਨੂੰ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਖ਼ਿਲਾਫ਼ ਪਰਚਾ ਦਰਜ

Wednesday, Jul 10, 2024 - 04:59 PM (IST)

ਜ਼ਹਿਰੀਲੀ ਦਵਾਈ ਦੇ ਕੇ ਵਿਅਕਤੀ ਨੂੰ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਖ਼ਿਲਾਫ਼ ਪਰਚਾ ਦਰਜ

ਜਲਾਲਾਬਾਦ (ਬਜਾਜ, ਜ. ਬ.) : ਪਿੰਡ ਚੱਕ ਗੁਲਾਮ ਰਸੂਲ (ਚੱਕ ਵੈਰੋਕੇ) ਵਿਖੇ ਇਕ ਵਿਅਕਤੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦੇ ਦੋਸ਼ ’ਚ ਥਾਣਾ ਵੈਰੋਕੇ ਦੀ ਪੁਲਸ ਵੱਲੋਂ ਇਕ ਔਰਤ ਸਮੇਤ 2 ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਮੁੱਦਈ ਲਵਪ੍ਰੀਤ ਸ਼ਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਚੱਕ ਕਬਰ ਵਾਲਾ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ 8-7-2024 ਨੂੰ ਦੁਪਹਿਰ ਕਰੀਬ 2.30 ਵਜੇ ਉਸ ਦੇ ਪਿਤਾ ਓਮ ਪ੍ਰਕਾਸ਼ ਨੂੰ ਸੁਮਿਤ ਕੁਮਾਰ ਪੁੱਤਰ ਵਿਨੋਦ ਕੁਮਾਰ ਅਤੇ ਉਸ ਦੀ ਪਤਨੀ ਪੂਜਾ ਰਾਣੀ ਵਾਸੀ ਚੱਕ ਗੁਲਾਮ ਰਸੂਲ ਵਾਲਾ ਉਰਫ਼ ਵੈਰੋਕੇ ਨੇ ਜ਼ਹਿਰੀਲੀ ਦਵਾਈ ਦੇ ਕੇ ਮਾਰਿਆ ਹੈ।

ਇਸ ’ਤੇ ਥਾਣਾ ਵੈਰੋਕੇ ਵਿਖੇ ਮੁੱਦਈ ਲਵਪ੍ਰੀਤ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਸੁਮਿਤ ਕੁਮਾਰ ਪੁੱਤਰ ਵਿਨੋਦ ਕੁਮਾਰ ਅਤੇ ਪੂਜਾ ਰਾਣੀ ਪਤਨੀ ਸੁਮਿਤ ਕੁਮਾਰ ਵਾਸੀ ਚੱਕ ਗੁਲਾਮ ਰਸੂਲ ਵਾਲਾ (ਵੈਰੋਕੇ) ਦੇ ਖ਼ਿਲਾਫ਼ 9-7-2024 ਨੂੰ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News