ਸਕੂਟੀ ਸਵਾਰ ਪਤੀ-ਪਤਨੀ ਕੋਲੋਂ ਪਰਸ ਖੋਹਣ ''ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ
Tuesday, Apr 11, 2023 - 04:14 PM (IST)
ਗੜ੍ਹਸ਼ੰਕਰ (ਭਾਰਦਵਾਜ) : ਠਾਣਾ ਗੜ੍ਹਸ਼ੰਕਰ ਪੁਲਸ ਨੇ ਪਰਸ਼ੋਤਮ ਲਾਲ ਦੇ ਬਿਆਨਾਂ 'ਤੇ ਦੋ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰਸ਼ੋਤਮ ਲਾਲ ਪੁੱਤਰ ਗਿਆਨ ਚੰਦ ਵਾਸੀ ਖੜੋਦੀ ਠਾਣਾ ਮਾਹਿਲਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਅਪਣੀ ਪਤਨੀ ਸ਼ਾਰਦਾ ਦੇਵੀ ਨੂੰ ਅਪਣੀ ਸਕੂਟੀ 'ਤੇ ਬਿਠਾ ਕੇ ਸਹੁਰੇ ਪਿੰਡ ਮਹਿੰਦਵਾਣੀ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦ ਉਹ ਸ਼ਾਹਪੁਰ ਘਾਟੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਉਨ੍ਹਾਂ ਨੇ ਸਕੂਟੀ ਰੋਕ ਲਈ ਤੇ ਉਸ ਦੀ ਪਤਨੀ ਤੋਂ ਪਰਸ ਖੋਹ ਕੇ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਏ।
ਪਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਅਪਣੇ ਤੌਰ 'ਤੇ ਭਾਲ ਕੀਤੀ ਤਾਂ ਉਨ੍ਹਾਂ ਦੀ ਪਤਨੀ ਤੋਂ ਪਰਸ ਖੋਹ ਕੇ ਦੌੜਨ ਵਾਲੇ ਆਕਾਸ਼ ਪੁੱਤਰ ਜਗਦੇਵ ਸਿੰਘ ਵਾਸੀ ਜੋਤਿਆਂ ਮਹਲਾ ਠਾਣਾ ਗੜ੍ਹਸ਼ੰਕਰ ਅਤੇ ਮਨਪ੍ਰੀਤ ਉਰਫ਼ ਮੰਨਾ ਵਾਸੀ ਡਘਾਮ ਠਾਣਾ ਗੜ੍ਹਸ਼ੰਕਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪਰਸ ਵਿਚ 10 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜ਼ ਸਨ। ਪਰਸ਼ੋਤਮ ਲਾਲ ਦੇ ਬਿਆਨ 'ਤੇ ਗੜ੍ਹਸ਼ੰਕਰ ਪੁਲਸ ਨੇ ਆਕਾਸ਼ ਪੁੱਤਰ ਜਗਦੇਵ ਸਿੰਘ ਵਾਸੀ ਜੋਤਿਆਂ ਮਹਲਾ ਠਾਣਾ ਗੜ੍ਹਸ਼ੰਕਰ ਅਤੇ ਮਨਪ੍ਰੀਤ ਉਰਫ਼ ਮੰਨਾ ਵਾਸੀ ਡਘਾਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।