6 ਸਾਲਾ ਮੁੰਡੇ ਨੂੰ ਪਾਲਤੂ ਕੁੱਤੀ ਨੇ ਵੱਢਿਆ, ਸ਼ਿਕਾਇਤ ਕਰਨ ''ਤੇ ਮਾਲਕ ਨੇ ਕੀਤੀ ਕੁੱਟਮਾਰ

Wednesday, Sep 29, 2021 - 03:56 PM (IST)

6 ਸਾਲਾ ਮੁੰਡੇ ਨੂੰ ਪਾਲਤੂ ਕੁੱਤੀ ਨੇ ਵੱਢਿਆ, ਸ਼ਿਕਾਇਤ ਕਰਨ ''ਤੇ ਮਾਲਕ ਨੇ ਕੀਤੀ ਕੁੱਟਮਾਰ

ਨਾਭਾ (ਜੈਨ) : ਇੱਥੇ ਇਕ 6 ਸਾਲਾ ਮੁੰਡੇ ਨੂੰ ਪਾਲਤੂ ਕੁੱਤੀ ਨੇ ਵੱਢ ਲਿਆ। ਜਦੋਂ ਕੁੱਤੀ ਦੇ ਮਾਲਕ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਸ ਨੇ ਮੁੰਡੇ ਨਾਲ ਕੁੱਟਮਾਰ ਕਰ ਦਿੱਤੀ। ਡੀ. ਐਸ. ਪੀ. ਰਾਜੇਸ਼ ਛਿੱਬੜ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ 6 ਸਾਲਾ ਮੁੰਡੇ ਮਨਸਹਿਜ ਪੁੱਤਰ ਸੁਮਿਤ ਕੁਮਾਰ ਨੂੰ ਜਗਜੀਤ ਸਿੰਘ ਪੁੱਤਰ ਲਾਭ ਸਿੰਘ ਦੀ ਪਾਲਤੂ ਕੁੱਤੀ ਨੇ ਵੱਢ ਲਿਆ। ਜਦੋਂ ਮੁੰਡੇ ਦੀ ਮਾਤਾ ਕੁਲਵੀਰ ਕੌਰ ਨੇ ਆਪਣੇ ਪੁੱਤਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੀ ਸੱਟਾਂ ਵੱਜੀਆਂ।

ਜਗਜੀਤ ਸਿੰਘ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਸ ਨੇ ਮੁੰਡੇ ਦੇ ਥੱਪੜ ਮਾਰੇ ਅਤੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਨਾ ਦੱਸਣ ਬਾਰੇ ਧਮਕਾਇਆ। ਡੀ. ਐਸ. ਪੀ. ਅਨੁਸਾਰ ਕੁੱਤੀ ਦੇ ਮਾਲਕ ਜਗਜੀਤ ਸਿੰਘ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News