ਪੀ. ਜੀ. ’ਚ ਉੱਚੀ ਆਵਾਜ਼ ''ਚ ਗਾਣੇ ਵਜਾਉਣ ਤੋਂ ਰੋਕਣ ’ਤੇ ਕੁੱਟਮਾਰ, ਮੁਕੱਦਮਾ ਦਰਜ

Thursday, Dec 17, 2020 - 02:10 PM (IST)

ਪੀ. ਜੀ. ’ਚ ਉੱਚੀ ਆਵਾਜ਼ ''ਚ ਗਾਣੇ ਵਜਾਉਣ ਤੋਂ ਰੋਕਣ ’ਤੇ ਕੁੱਟਮਾਰ, ਮੁਕੱਦਮਾ ਦਰਜ

ਖਰੜ (ਸ਼ਸ਼ੀ) : ਖਰੜ ਸਦਰ ਪੁਲਸ ਨੇ ਨਜ਼ਦੀਕੀ ਪਿੰਡ ਝੰਜੇੜੀ ਵਿਖੇ ਪੀ. ਜੀ. 'ਚ ਉੱਚੀ ਆਵਾਜ਼ 'ਚ ਗਾਣੇ ਵੱਜਣ ’ਤੇ ਰੋਕਣ ਲਈ ਕਹਿਣ ਸਬੰਧੀ ਹੋਈ ਮਾਰ-ਕੁਟਾਈ 'ਚ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਨਾਜਰ ਅਲੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਰਾਤੀਂ 8 ਵਜੇ ਤੋਂ ਬਾਅਦ ਜਦੋਂ ਆਪਣੀ ਦੁਕਾਨ ਬੰਦ ਕਰ ਕੇ ਘਰ ਆਇਆ ਤਾਂ ਉੱਥੇ ਮਹਾਵੀਰ ਨਾਂ ਦੇ ਵਿਅਕਤੀ ਦੀ ਪੀ. ਜੀ. 'ਚ ਸ਼ਰਾਬ ਪੀ. ਕੇ. ਭੰਗੜੇ ਪੈ ਰਹੇ ਸਨ।

ਇਸ ਦੇ ਨਾਲ ਹੀ ਉੱਚੀ ਆਵਾਜ਼ 'ਚ ਗਾਣੇ ਵੱਜ ਰਹੇ ਸਨ ਅਤੇ ਲਲਕਾਰੇ ਮਾਰ ਰਹੇ ਸਨ। ਸ਼ਿਕਾਇਤਕਰਤਾ ਨੇ ਮਹਾਂਵੀਰ ਨੂੰ ਆਵਾਜ਼ ਨੂੰ ਹੌਲੀ ਕਰਨ ਨੂੰ ਕਿਹਾ ਅਤੇ ਉਹ ਉਥੋਂ ਚਲਾ ਗਿਆ ਪਰ ਰਾਤੀਂ 10 ਵਜੇ ਦੇ ਕਰੀਬ ਉਹ ਸ਼ਿਕਾਇਤ ਕਰਤਾ ਦੀ ਗਲੀ 'ਚ 10-12 ਬੰਦੇ ਨਾਲ ਲੈ ਕੇ ਆ ਗਿਆ, ਜਿਨ੍ਹਾਂ ਕੋਲ ਤੇਜ਼ ਹਥਿਆਰ ਸੀ। ਉਕਤ ਵਿਅਕਤੀਆਂ ਨੇ ਸ਼ਿਕਾਇਤ ਕਰਤਾ ਦੀ ਮਾਰਕੁੱਟ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।  

      


author

Babita

Content Editor

Related News