ਪੋਲਟਰੀ ਫਾਰਮ ਤੋਂ ਸੈਂਕੜੇ ਚੂਚੇ ਚੋਰੀ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ

Monday, Aug 05, 2024 - 03:06 PM (IST)

ਪੋਲਟਰੀ ਫਾਰਮ ਤੋਂ ਸੈਂਕੜੇ ਚੂਚੇ ਚੋਰੀ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਵੱਲੋਂ ਇੱਕ ਪੋਲਟਰੀ ਫਾਰਮ ਤੋਂ 243 ਚੂਚੇ ਚੋਰੀ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਦੌਰਾਨ ਜਾਂਚ ਅਧਿਕਾਰੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੀਪਕ ਕੁਮਾਰ ਪੁੱਤਰ ਰਮੇਸ ਚੰਦ ਵਾਸੀ ਭਰਿਆਲ ਨੇ ਦੱਸਿਆ ਕਿ ਪੋਲਟਰੀ ਫਾਰਮ ਝੰਗੀ ਸਰੂਪ ਦਾਸ ਵਿਖੇ ਨਿਗਰਾਨੀ ਦਾ ਕੰਮ ਕਰਦੀ ਇੱਕ ਔਰਤ ਨੇ ਪੋਲਟਰੀ ਫਾਰਮ ਤੋਂ ਵੱਖ-ਵੱਖ ਦਿਨਾਂ ਨੂੰ ਕੁੱਲ 243 ਚੂਚੇ ਚੋਰੀ ਕਰ ਲਏ।

ਇਸ ਦੀਆਂ ਕੁੱਝ ਫੋਟੋਆਂ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆ ਹਨ। ਇਸ ਸਬੰਧੀ ਪੁਲਸ ਵੱਲੋਂ ਜਾਂਚ-ਪੜਤਾਲ ਕਰਨ ਉਪਰੰਤ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਭਗਵਤੀ ਪਤਨੀ ਕਰਨ ਵਾਸੀ ਗਲੇਰੀਆ ਜ਼ਿਲ੍ਹਾ ਕੰਜਨਪੁਰ ਨੇਪਾਲ ਹਾਲ ਪਾਰਸਲ ਫਾਰਮ ਝੰਗੀ ਸਰੂਪ ਦਾਸ ਦੀਨਾਨਗਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News