Omicron : ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੀ ਜਨਾਨੀ ਖ਼ਿਲਾਫ FIR ਦਰਜ, ਜਾਣੋ ਪੂਰਾ ਮਾਮਲਾ

Saturday, Dec 04, 2021 - 11:52 AM (IST)

Omicron : ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੀ ਜਨਾਨੀ ਖ਼ਿਲਾਫ FIR ਦਰਜ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ (ਪਾਲ) : ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਖ਼ਤਰੇ ਦਰਮਿਆਨ 2 ਦਿਨ ਪਹਿਲਾਂ ਦੱਖਣੀ ਅਫ਼ਰੀਕਾ ਤੋਂ ਪਰਤੀ ਜਨਾਨੀ ਖਿਲਾਫ਼ ਕੋਵਿਡ ਪ੍ਰੋਟੋਕਾਲ ਨੂੰ ਫਾਲੋ ਨਾ ਕਰਨ ਕਾਰਨ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਇਹ ਐੱਫ਼. ਆਈ. ਆਰ. ਸਿਹਤ ਸਕੱਤਰ ਯਸ਼ਪਾਲ ਗਰਗ ਵੱਲੋਂ ਕਰਵਾਈ ਗਈ ਹੈ। ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 1 ਦਸੰਬਰ ਨੂੰ ਸੈਕਟਰ-48 ਬੀ ਦੀ ਰਹਿਣ ਵਾਲੀ ਜਨਾਨੀ ਸਾਊਥ ਅਫ਼ਰੀਕਾ ਤੋਂ ਪਰਤੀ ਸੀ। ਨਿਯਮ ਅਨੁਸਾਰ ਉਸਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਵੀਰਵਾਰ 2 ਦਸੰਬਰ ਨੂੰ ਸ਼ਾਮ ਦੇ ਸਮੇਂ ਹੋਟਲ ਹਯਾਤ ਗਈ, ਜਿੱਥੋਂ ਉਹ ਦੇਰ ਰਾਤ ਘਰ ਪਹੁੰਚੀ। ਇਕ ਤਾਰੀਖ਼ ਨੂੰ ਜਨਾਨੀ ਦਾ ਆਰ. ਟੀ. ਪੀ. ਸੀ. ਆਰ. ਕੀਤਾ ਜਾ ਚੁੱਕਿਆ ਸੀ, ਜੋ ਨੈਗੇਟਿਵ ਰਿਹਾ ਸੀ।

ਇਹ ਵੀ ਪੜ੍ਹੋ : ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ 'ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ

ਇਸ ਤੋਂ ਬਾਅਦ ਉਸ ਨੂੰ 7 ਦਿਨ ਹੋਮ ਕੁਆਰੰਟਾਈਨ ਰਹਿਣਾ ਸੀ। 8ਵੇਂ ਦਿਨ ਫਿਰ ਜਨਾਨੀ ਦਾ ਟੈਸਟ ਕੀਤਾ ਜਾਣਾ ਹੈ, ਜੋ ਅਜੇ ਪੈਂਡਿੰਗ ਹੈ। ਨਿਯਮਾਂ ਦੀ ਅਣਦੇਖੀ ਕਰਨ ਦੇ ਨਾਲ ਹੀ ਜਨਾਨੀ ’ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਦੁਬਾਰਾ ਟੈਸਟਿੰਗ ਦੀ ਗੱਲ ਵੀ ਕਹੀ ਗਈ ਹੈ। ਪੁਲਸ ਅਤੇ ਹੋਰ ਸਬੰਧਿਤ ਅਥਾਰਟੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅੰਤਰਰਾਸ਼ਟਰੀ ਮੁਸਾਫ਼ਰਾਂ ’ਤੇ ਖ਼ਾਸ ਧਿਆਨ ਰੱਖੋ। ਨਾਲ ਹੀ ਹੋਟਲ, ਯੂ. ਟੀ. ਗੈਸਟ ਹਾਊਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਗੈਸਟਾਂ ਦੀ 15 ਦਿਨ ਦੀ ਟਰੈਵਲ ਹਿਸਟਰੀ ’ਤੇ ਨਜ਼ਰ ਰੱਖੋ।

ਇਹ ਵੀ ਪੜ੍ਹੋ : 'ਸਿੱਧੂ ਮੂਸੇਵਾਲਾ' ਦੀ ਕਾਂਗਰਸ 'ਚ ਐਂਟਰੀ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦਿਆਂ ਫਸੇ 'ਨਵਜੋਤ ਸਿੱਧੂ'
ਹੋਟਲ ਦੇ ਸਾਰੇ ਸਟਾਫ਼ ਦੀ ਹੋਵੇਗੀ ਟੈਸਟਿੰਗ
ਜਨਾਨੀ ਦੀ ਇਕ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਪਰ ਅਜੇ ਹੋਮ ਕੁਆਰੰਟਾਈਨ ਪੀਰੀਅਡ ਖ਼ਤਮ ਨਹੀਂ ਹੋਇਆ ਹੈ। ਜਨਾਨੀ ਖ਼ਤਰੇ ਵਾਲੇ ਏਰੀਆ ਸਾਊਥ ਅਫ਼ਰੀਕਾ ਤੋਂ ਪਰਤੀ ਹੈ, ਜਿੱਥੇ ਕੋਵਿਡ ਦਾ ਨਵਾਂ ਵੈਰੀਐਂਟ ਓਮੀਕਰੋਨ ਫੈਲਿਆ ਹੋਇਆ ਹੈ। ਇਸ ਕਾਰਨ ਵਿਭਾਗ ਕੋਈ ਖ਼ਤਰਾ ਮੁੱਲ ਨਹੀਂ ਲੈ ਰਿਹਾ। ਜਨਾਨੀ ਦੇ ਹੋਟਲ ਜਾਣ ਮਗਰੋਂ ਡਾਇਰੈਕਟਰ ਹੈਲਥ ਨੇ ਸਟਾਫ਼ ਦਾ ਆਰ. ਟੀ. ਪੀ. ਸੀ. ਆਰ. ਟੈਸਟ ਤੁਰੰਤ ਕਰਵਾਉਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਹੱਦਾਂ ਟੱਪਦਿਆਂ ਗਰਭਵਤੀ ਕੀਤੀ ਨਾਬਾਲਗ ਧੀ, ਮਾਂ ਅੱਗੇ ਇੰਝ ਸਾਹਮਣੇ ਆਈ ਸੱਚਾਈ
ਕੇਂਦਰ ਵੱਲੋਂ ਜਾਰੀ ਹਦਾਇਤਾਂ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਅੰਤਰਰਾਸ਼ਟਰੀ ਮੁਸਾਫ਼ਰਾਂ ਲਈ ਆਪਣੇ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਹੈ, ਜੋ 1 ਦਸੰਬਰ ਤੋਂ ਲਾਗੂ ਹਨ। ਨਿਰਦੇਸ਼ਾਂ ਅਨੁਸਾਰ ਜ਼ੋਖ਼ਮ ਵਾਲੇ ਦੇਸ਼ਾਂ (ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ) ਅਤੇ ਮਾਰੀਸ਼ਸ, ਨਿਊਜ਼ੀਲੈਂਡ, ਜਿੰਬਾਬਵੇ, ਸਿੰਗਾਪੁਰ, ਹਾਂਗਕਾਂਗ, ਇਜ਼ਰਾਇਲ ਅਤੇ ਯੂਨਾਈਟਿਡ ਕਿੰਗਡਮ ਸਮੇਤ ਯੂਰਪ ਦੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਆਰ. ਟੀ. ਪੀ. ਸੀ. ਆਰ. ਟੈਸਟ ਹੋਵੇਗਾ। ਏਅਰਪੋਰਟ ’ਤੇ ਰਿਪੋਰਟ ਦਾ ਇੰਤਜ਼ਾਰ ਕਰਨਾ ਪਵੇਗਾ। 7 ਦਿਨਾਂ ਲਈ ਹੋਮ ਉਹ ਕੁਆਰੰਟਾਈਨ ਦਾ ਪਾਲਣ ਕਰਨਗੇ। 8ਵੇਂ ਦਿਨ ਫਿਰ ਟੈਸਟ ਕੀਤਾ ਜਾਵੇਗਾ ਅਤੇ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ 7 ਦਿਨਾਂ ਲਈ ਖ਼ੁਦ ਨੂੰ ਆਬਜ਼ਰਵ ਕਰਨਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News