ਨਵਜੋਤ ਸਿੱਧੂ ਖਿਲਾਫ ਐੱਫ. ਆਈ. ਦਰਜ ਕਰਵਾਏਗੀ ਸ਼ਿਵ ਸੈਨਾ ਹਿੰਦ
Wednesday, Dec 29, 2021 - 02:26 AM (IST)
ਖਰੜ (ਅਮਰਦੀਪ)– ਪੰਜਾਬ ਦੀ ਰਾਜਨੀਤੀ ਬਹੁਤ ਦਿਲਚਸਪ ਹੁੰਦੀ ਜਾ ਰਹੀ ਹੈ ਪਰ ਕਈ ਨੇਤਾ ਜੋਸ਼ ਵਿਚ ਕੁਝ ਹੋਰ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜਕੱਲ ਬਹੁਤ ਵਿਵਾਦਾਂ ਵਾਲੇ ਬਿਆਨ ਦੇ ਰਹੇ ਹਨ। ਅੱਜ ਸ਼ਿਵ ਸੈਨਾ ਹਿੰਦ ਦੇ ਸੂਬਾ ਚੇਅਰਮੈਨ ਸੋਨੂੰ ਰਾਣਾ ਅਤੇ ਸ਼ਿਵ ਸੈਨਾ ਹਿੰਦ ਦੇ ਲੀਗਲ ਸੈੱਲ ਪੰਜਾਬ ਪ੍ਰਧਾਨ ਐਡਵੋਕੇਟ ਕੇਤਨ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਸਿੱਧੂ ਨੇ ਇਕ ਰੈਲੀ ਵਿਚ ਸਨਾਤਨ ਧਰਮ ਦੇ ਗੁਰੂ ਗੋਗਾ ਜ਼ਾਹਰਵੀਰ ਬਾਗੜ ਵਾਲੇ ਮਹਾਰਾਜ ਦਾ ਮਜ਼ਾਕ ਉਡਾਇਆ, ਜੋ ਕਿ ਬਹੁਤ ਹੀ ਇਤਰਾਜ਼ਯੋਗ ਹੈ।
ਰਾਹੁਲ ਮਨਚੰਦਾ ਨੇ ਕਿਹਾ ਕਿ ਸਿੱਧੂ ਖਿਲਾਫ ਉਹ ਜਲਦੀ ਹੀ ਐੱਸ. ਐੱਸ. ਪੀ. ਮੋਹਾਲੀ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਪ੍ਰਸ਼ਾਸਨ ਤੋਂ ਮੰਗ ਕਰਨਗੇ ਕਿ ਨਵਜੋਤ ਸਿੱਧੂ ’ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਇਕ ਦਰਖਾਸਤ ਥਾਣਾ ਸਦਰ ਖਰੜ ਵਿਖੇ ਦਿੱਤੀ ਗਈ ਹੈ।