ਜ਼ਬਰਦਸਤੀ ਘਰ ’ਚ ਦਾਖ਼ਲ ਹੋ ਕੇ ਕੁੜੀ ਨੂੰ ਦਵਾਈ ਪਿਆਉਣ ’ਤੇ ਕੇਸ ਦਰਜ

Tuesday, Feb 28, 2023 - 12:40 PM (IST)

ਜ਼ਬਰਦਸਤੀ ਘਰ ’ਚ ਦਾਖ਼ਲ ਹੋ ਕੇ ਕੁੜੀ ਨੂੰ ਦਵਾਈ ਪਿਆਉਣ ’ਤੇ ਕੇਸ ਦਰਜ

ਲੁਧਿਆਣਾ (ਤਰੁਣ) : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕੁੜੀ ਨੂੰ ਦਵਾਈ ਪਿਆਉਣ ਦੇ ਦੋਸ਼ 'ਚ ਥਾਣਾ ਦਰੇਸੀ ਦੀ ਪੁਲਸ ਨੇ ਪ੍ਰਤਾਪ ਸਿੰਘ, ਅਨਿਲ ਕੁਮਾਰ, ਸੰਜੇ ਸਿੰਘ ਨਿਵਾਸੀ ਕਰੀਮਪੁਰਾ ਬਾਜ਼ਾਰ, ਪ੍ਰਤਾਪ ਸਿੰਘ ਅਤੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੁੜੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੁਲਜ਼ਮ ਪ੍ਰਤਾਪ ਸਿੰਘ ਉਸ ਦੀ ਧੀ ਸ਼ਿਵਾਨੀ ਨੂੰ ਤੰਗ-ਪਰੇਸ਼ਾਨ ਕਰਦਾ ਹੈ।

25 ਫਰਵਰੀ ਨੂੰ ਮੁਲਜ਼ਮ ਨੇ ਉਸ ਦੀ ਧੀ ਨੂੰ ਕਾਲ ਕਰਕੇ ਗਾਲੀ-ਗਲੋਚ ਕੀਤਾ, ਜਿਸ ਤੋਂ ਕੁੱਝ ਦੇਰ ਬਾਅਦ ਪ੍ਰਤਾਪ ਸਿੰਘ ਆਪਣੇ ਹੋਰ ਸਾਥੀਆਂ ਨਾਲ ਉਸ ਦੇ ਘਰ ਵਿਚ ਜ਼ਬਰਦਸਤੀ ਦਾਖ਼ਲ ਹੋ ਗਿਆ ਅਤੇ ਭੰਨਤੋੜ ਕਰਦੇ ਹੋਏ ਉਸ ਦੀ ਧੀ ਨੂੰ ਜ਼ਬਰਦਸਤੀ ਦਵਾਈ ਪਿਆ ਦਿੱਤੀ। ਦਵਾਈ ਪਿਲਾਉਣ ਤੋਂ ਬਾਅਦ ਉਸ ਦੀ ਧੀ ਦੀ ਸਿਹਤ ਵਿਗੜਨ ਲੱਗੀ। ਇਲਾਕਾ ਨਿਵਾਸੀਆਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਐਕਟਿਵਾ ਛੱਡ ਕੇ ਫ਼ਰਾਰ ਹੋ ਗਏ। ਉਸ ਦੀ ਧੀ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਸਬੰਧੀ ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਕੁੜੀ ਦਾ ਰਿਸ਼ਤੇ 'ਚ ਭਰਾ ਲੱਗਦਾ ਹੈ। ਕਿਸੇ ਨਿੱਜੀ ਮੁੱਦੇ ਨੂੰ ਲੈ ਕੇ ਦੋਵਾਂ ਵਿਚ ਖਿੱਚੋਤਾਣ ਹੈ। ਪੁਲਸ ਨੇ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਅਨਿਲ ਅਤੇ ਸੰਜੇ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਸ਼ਿਵਾਨੀ ਦੇ ਬਿਆਨ ਹੁਣ ਤੱਕ ਦਰਜ ਨਹੀਂ ਕੀਤੇ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News