23 ਲੱਖ ਲੈ ਕੇ ਭੇਜਿਆ 9 ਲੱਖ ਦਾ ਮਾਲ, ਐੱਫ. ਆਈ. ਆਰ. ਦਰਜ

08/20/2022 2:59:44 PM

ਲੁਧਿਆਣਾ (ਰਿਸ਼ੀ) : 23 ਲੱਖ ਰੁਪਏ ਲੈ ਕੇ 9 ਲੱਖ ਦਾ ਮਾਲ ਭੇਜ ਕੇ ਠੱਗੀ ਮਾਰਨ ’ਤੇ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਸੁਰਿੰਦਰ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਖ਼ਿਲਾਫ਼ ਧਾਰਾ 406, 420 ਤਹਿਤ ਕੇਸ ਦਰਜ ਕੀਤਾ ਹੈ।

ਪੁਲਸ ਨੂੰ 1 ਮਾਰਚ 2021 ਨੂੰ ਦਿੱਤੀ ਸ਼ਿਕਾਇਤ ’ਚ ਪ੍ਰਿਤਪਾਲ ਸਿੰਘ ਨਿਵਾਸੀ ਪ੍ਰਤਾਪ ਨਗਰ ਨੇ ਦੱਸਿਆ ਕਿ ਉਸ ਦੀ ਫਰਮ ਅਮਰ ਮਸ਼ੀਨ ਟੂਲਜ਼ ਵੱਲੋਂ 51 ਰੋਟਾਵੇਟਰ ਦਾ ਆਰਡਰ ਉਪਰੋਕਤ ਮੁਲਜ਼ਮ ਨੂੰ ਦਿੱਤਾ ਗਿਆ ਸੀ। ਵੱਖ-ਵੱਖ ਸਮੇਂ ’ਤੇ 23 ਲੱਖ ਰੁਪਏ ਦਿੱਤੇ ਪਰ ਮੁਲਜ਼ਮ ਨੇ 9 ਲੱਖ ਦੇ 15 ਰੋਟਾਵੇਟਰ ਭੇਜ ਕੇ ਹੋਰ ਪੈਸਿਆਂ ਦਾ ਸਮਾਨ ਨਾ ਦੇ ਕੇ ਠੱਗੀ ਕਰ ਲਈ।
 


Babita

Content Editor

Related News