ਬਰਨਾਲਾ ਦੀ ਫਰਮ ਨਾਲ 8 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ

04/25/2022 4:44:18 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੀ ਇੱਕ ਫਰਮ ਨਾਲ 8 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਸ ਨੇ ਸ਼ੇਰਪੁਰ ਦੇ 1 ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਪੁਲਸ ਕੋਲ ਮਨੀਸ਼ ਕੁਮਾਰ ਵਾਸੀ ਆਸਥਾ ਕਾਲੋਨੀ ਬਰਨਾਲਾ ਨੇ ਇੱਕ ਸ਼ਿਕਾਇਤ ਦਿੱਤੀ ਕਿ ਦੀਪਕ ਕੁਮਾਰ ਗੋਇਲ ਵਾਸੀ ਸ਼ੇਰਪੁਰ ਨੇ 10 ਅਪ੍ਰੈਲ ਨੂੰ ਮੇਰੇ ਕੋਲੋਂ 320 ਬੋਰੀਆਂ ਖਲ ਲਈਆਂ ਸਨ, ਜਿਸ ਦੀ ਕੁੱਲ ਕੀਮਤ 483929 ਰੁਪਏ ਬਣਦੀ ਸੀ।

ਫਿਰ ਉਸ ਨੇ 13 ਅਪ੍ਰੈਲ ਨੂੰ 230 ਬੋਰੀਆਂ ਖਲ ਦੀਆਂ ਲਈਆਂ, ਜਿਸ ਦੀ ਕੀਮਤ 373936 ਰਪੀਏ ਬਣਦੀ ਸੀ। ਉਸ ਦੀ ਕੁੱਲ ਰਕਮ 8 ਲੱਖ 23000 ਹਜ਼ਾਰ ਰੁਪਏ ਬਣਦੀ ਸੀ। ਉਸ ਨੇ ਮੈਨੂੰ ਦੋ ਚੈੱਕ ਦੇ ਦਿੱਤੇ। ਮੈਂ ਟਰੱਕ ਰਾਹੀਂ ਮਾਲ ਭੇਜ ਦਿੱਤਾ। ਟਰੱਕ ਤੋਂ ਮਾਲ ਲਾਹੁਣ ਤੋਂ ਬਾਅਦ ਉਸ ਨੇ ਮੈਨੂੰ ਫੋਨ ਕੀਤਾ ਕੀ ਤੁਸੀਂ ਚੈੱਕ ਨਾ ਲਗਾਉਣਾ, ਮੈਂ ਤੁਹਾਨੂੰ ਪੇਮੈਂਟ ਆਰ. ਟੀ. ਜੀ. ਐਸ. ਰਾਹੀਂ ਕਰ ਦੇਵਾਂਗਾ। ਫਿਰ ਉਸ ਨੇ ਪੇਮੈਂਟ ਕਰਨ ਦੀ ਗੱਲ ਕਹੀ ਪਰ ਪੇਮੈਂਟ ਸਾਡੇ ਖਾਤਿਆਂ ਵਿਚ ਨਹੀਂ ਆਈ ਤੇ ਨਾ ਹੀ ਸਾਡਾ ਮਾਲ ਵਾਪਸ ਕੀਤਾ। ਇਸ ਤਰ੍ਹਾਂ ਉਸ ਨੇ ਸਾਡੇ ਨਾਲ ਧੋਖਾਧੜੀ ਕੀਤੀ। ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਦੀਪਕ ਕੁਮਾਰ ਵਾਸੀ ਸ਼ੇਰਪੁਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News