ਨਾਭਾ ਪੁਲਸ ਵੱਲੋਂ ਇਕ ਲੁਟੇਰੇ ਖ਼ਿਲਾਫ਼ 48 ਘੰਟਿਆਂ ’ਚ ਤੀਜਾ ਮਾਮਲਾ ਦਰਜ
Friday, Jun 25, 2021 - 04:26 PM (IST)

ਨਾਭਾ (ਜੈਨ) : ਸਥਾਨਕ ਪੁਲਸ ਨੇ ਇਕ ਲੁਟੇਰੇ ਖ਼ਿਲਾਫ਼ 48 ਘੰਟਿਆਂ ਵਿਚ ਤੀਜੀ ਵਾਰਦਾਤ ਕਰਨ ’ਤੇ ਮਾਮਲਾ ਦਰਜ ਕੀਤਾ ਹੈ ਪਰ ਲੁਟੇਰਾ ਰੋਜ਼ਾਨਾ ਵਾਰਦਾਤਾਂ ਕਰਨ ਦੇ ਬਾਵਜੂਦ ਪੁਲਸ ਦੀ ਪਕੜ ਤੋਂ ਬਾਹਰ ਹੈ। ਗੁਰਧਿਆਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਗੁਣੀਕੇ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਰਿਪੁਦਮਨ ਕਾਲਜ ਲਾਗੇ ਈ. ਜੀ. ਡੇ ਦੇ ਬਾਹਰ ਖੜ੍ਹਾ ਸੀ ਕਿ ਚੋਰੀ ਹੋ ਗਿਆ। ਕੋਤਵਾਲੀ ਪੁਲਸ ਨੇ ਬੀਰਬਲ ਖਾਂ ਪੁੱਤਰ ਰਿਖੀ ਖਾਂ ਵਾਸੀ ਪਿੰਡ ਸੁਰਾਜਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 48 ਘੰਟਿਆਂ ਦੌਰਾਨ ਇਕ ਜਨਾਨੀ ਦਵਿੰਦਰ ਕੌਰ ਦੇ ਕੰਨ ਦੀ ਵਾਲੀ ਤੇ ਇਕ ਹੋਰ ਜਨਾਨੀ ਨੀਲਮ ਰਾਣੀ ਤੋਂ ਮੋਬਾਇਲ ਤੇ 15 ਹਜ਼ਾਰ ਰੁਪਏ ਨਕਦੀ ਖੋਹਣ ਦਾ ਮਾਮਲਾ ਇਸ ਲੁਟੇਰੇ ਖ਼ਿਲਾਫ਼ ਕੋਤਵਾਲੀ ਪੁਲਸ ਨੇ ਦਰਜ ਕੀਤਾ ਸੀ। ਐਸ. ਐਚ. ਓ. ਅਨੁਸਾਰ ਪਹਿਲਾਂ ਵੀ ਇਹ ਲੁਟੇਰਾ ਕਈ ਵਾਰਦਾਤਾਂ ਵਿਚ ਲੋੜੀਂਦਾ ਹੈ। ਇਸ ਦੇ ਸਾਥੀ ਫੜ੍ਹੇ ਗਏ ਸਨ ਪਰ ਇਹ ਪੁਲਸ ਦੀ ਗ੍ਰਿਫ਼ਤ ਵਿਚ ਨਹੀਂ ਆਇਆ।