ਨਵ ਵਿਆਹੁਤਾ ਦੇ ਦੋਸ਼ਾਂ ’ਤੇ ਸਹੁਰਾ ਪਰਿਵਾਰ ਖ਼ਿਲਾਫ਼ ਦਾਜ ਦਾ ਕੇਸ ਦਰਜ
Friday, Jul 07, 2023 - 12:38 PM (IST)

ਲੁਧਿਆਣਾ (ਵਰਮਾ) : ਨਵਵਿਆਹੁਤਾ ਹਰਮਨਪ੍ਰੀਤ ਕੌਰ ਦੇ ਪਿਤਾ ਕਮਲਜੀਤ ਸਿੰਘ ਨੇ ਨੇ ਪੁਲਸ ਕਮਿਸ਼ਨਰ ਦੇ ਕੋਲ ਆਪਣੀ ਧੀ ਦੇ ਸਹੁਰਾ ਪਰਿਵਾਰ ’ਤੇ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਪੁਲਸ ਕਮਿਸ਼ਨਰ ਵੱਲੋਂ ਸ਼ਿਕਾਇਤ ਦੀ ਜਾਂਚ ਥਾਣਾ ਵੂਮੈਨ ਸੈੱਲ ਦੇ ਪੁਲਸ ਅਫ਼ਸਰਾਂ ਕੋਲ ਭੇਜ ਦਿੱਤੀ ਗਈ ਸੀ। ਜਾਂਚ ਅਧਿਕਾਰੀ ਦਵਿੰਦਰਪਾਲ ਸਿੰਘ ਨੇ ਗੁਰਵਸ਼ ਕਾਲੋਨੀ, ਪਟਿਆਲਾ ਦੇ ਰਹਿਣ ਵਾਲੇ ਹਰਮਨਪ੍ਰੀਤ ਕੌਰ ਦੇ ਪਤੀ ਅਮਨਦੀਪ ਸਿੰਘ, ਸਹੁਰਾ ਅਵਤਾਰ ਸਿੰਘ, ਸੱਸ ਮਨਜੀਤ ਕੌਰ ਦੇ ਖ਼ਿਲਾਫ਼ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।
ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਅਮਨਦੀਪ ਸਿੰਘ ਦੇ ਨਾਲ 19 ਮਾਰਚ 2023 ਨੂੰ ਧੂਮਧਾਮ ਨਾਲ ਹੋਇਆ ਸੀ। ਧੀ ਦੇ ਵਿਆਹ 'ਚ ਮੈਂ ਆਪਣੀ ਹੈਸੀਅਤ ਤੋਂ ਵੱਧ ਇਸਤਰੀ ਧੰਨ ਦਿੱਤਾ ਸੀ। ਇਸ ਦੇ ਬਾਵਜੂਦ ਧੀ ਦੇ ਸਹੁਰੇ ਵਾਲੇ ਵਿਆਹ ਤੋਂ ਬਾਅਦ ਦਾਜ ਲਈ ਪਰੇਸ਼ਾਨ ਕਰਨ ਲੱਗੇ। ਮੇਰੀ ਧੀ ’ਤੇ ਸਹੁਰੇ ਵਾਲਿਆਂ ਨੇ ਕੁੱਝ ਦਿਨਾਂ ਵਿਚ ਹੀ ਉਸ ’ਤੇ ਬਹੁਤ ਜ਼ੁਲਮ ਕੀਤੇ। ਅਮਨਦੀਪ ਸਿੰਘ ਨੇ ਦੱਸਿਆ ਕਿ ਧੀ ਦੇ ਹੱਥਾਂ ਦੀ ਮਹਿੰਦੀ ਵੀ ਅਜੇ ਨਹੀਂ ਉੱਤਰੀ ਸੀ ਕਿ ਦਾਜ ਲਈ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਘਰੋਂ ਕੱਢ ਦਿੱਤਾ।