ਨਵ ਵਿਆਹੁਤਾ ਨੂੰ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ''ਤੇ ਪਤੀ ਖ਼ਿਲਾਫ਼ ਕੇਸ ਦਰਜ

09/08/2023 4:07:07 PM

ਲੁਧਿਆਣਾ (ਵਰਮਾ) : ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਨਵ ਵਿਆਹੁਤਾ ਵੱਲੋਂ ਆਪਣੇ ਸਹੁਰੇ ਪਰਿਵਾਰ ’ਤੇ ਦਾਜ ਦੇ ਲਈ ਪਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ। ਪੁਲਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਮੀਤ ਰਾਮ ਨੇ ਪੀੜਤਾ ਦੇ ਪਤੀ ਖ਼ਿਲਾਫ਼ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।

ਦਾਜ ਖ਼ਾਤਰ ਜ਼ੁਲਮ ਦੀ ਸ਼ਿਕਾਰ ਸਿਮਰਨਜੀਤ ਕੌਰ ਨਿਵਾਸੀ ਰਾਧਾ ਸਵਾਮੀ ਰੋਡ ਨੇ 2022 ਨੂੰ ਪੁਲਸ ਦੇ ਕੋਲ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਗੁਰੂ ਨਾਨਕ ਗਲੀ, ਆਈ. ਟੀ. ਆਈ. ਕਾਲਜ ਦੇ ਨੇੜੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਨਾਲ 2022 ਵਿਚ ਹੋਇਆ ਸੀ।

ਵਿਆਹ ਵਿਚ ਮੇਰੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਇਸਤਰੀ ਧਨ ਦਿੱਤਾ ਸੀ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਦੇ ਸਨ। ਮੇਰੇ ਸਹੁਰੇ ਵਾਲਿਆਂ ਨੇ ਮੇਰਾ ਇਸਤਰੀ ਧਨ ਖੁਰਦ-ਬੁਰਦ ਕਰ ਦਿੱਤਾ ਅਤੇ ਮੈਨੂੰ ਘਰੋਂ ਕੱਢ ਦਿੱਤਾ, ਜਿਸ ਦੀ ਲਿਖਤੀ ਸ਼ਿਕਾਇਤ ਮੈਂ ਪੁਲਸ ਕੋਲ ਕੀਤੀ।
 


Babita

Content Editor

Related News