ਵਿਆਹ ਸਮਾਰੋਹ ''ਚ ਟੈਂਟ ਡਿੱਗਣ ਨਾਲ DGP ਦੇ ਜ਼ਖਮੀ ਹੋਣ ਦਾ ਮਾਮਲਾ, ਮਹੀਨੇ ਬਾਅਦ ਦਰਜ ਹੋਈ FIR

Saturday, Mar 11, 2023 - 03:47 PM (IST)

ਵਿਆਹ ਸਮਾਰੋਹ ''ਚ ਟੈਂਟ ਡਿੱਗਣ ਨਾਲ DGP ਦੇ ਜ਼ਖਮੀ ਹੋਣ ਦਾ ਮਾਮਲਾ, ਮਹੀਨੇ ਬਾਅਦ ਦਰਜ ਹੋਈ FIR

ਚੰਡੀਗੜ੍ਹ (ਸੰਦੀਪ) : ਲੇਕ ਕਲੱਬ 'ਚ ਵਿਆਹ ਸਮਾਰੋਹ ਦੌਰਾਨ ਟੈਂਟ ਡਿੱਗਣ ਨਾਲ ਡੀ. ਜੀ. ਪੀ. ਪਰਵੀਰ ਰੰਜਨ, ਉਨ੍ਹਾਂ ਦੀ ਪਤਨੀ ਅਤੇ ਹੋਰ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਸੈਕਟਰ-3 ਥਾਣਾ ਪੁਲਸ ਨੇ ਟੈਂਟ ਲਾਉਣ ਵਾਲੇ ਧਨਾਸ ਨਿਵਾਸੀ ਕਰਮ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਧਿਆਨ ਯੋਗ ਹੈ ਕਿ ਹਾਦਸੇ ਦੇ ਇਕ ਮਹੀਨੇ ਬਾਅਦ ਹੁਣ ਥਾਣਾ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 12 ਫਰਵਰੀ ਨੂੰ ਲੇਕ ਕਲੱਬ 'ਚ ਇਕ ਥਾਣਾ ਇੰਚਾਰਜ ਨੇ ਧੀ ਦੇ ਵਿਆਹ ਸਬੰਧੀ ਪ੍ਰੋਗਰਾਮ ਕੀਤਾ ਸੀ।

ਡੀ. ਜੀ. ਪੀ. ਪਰਵੀਰ ਰੰਜਨ ਪਤਨੀ ਨਾਲ ਪੁੱਜੇ ਸਨ। ਇਸ ਦੌਰਾਨ ਅਚਾਨਕ ਟੈਂਟ ਡਿੱਗ ਗਿਆ ਅਤੇ ਲੋਹੇ ਦਾ ਪਾਈਪ ਡੀ. ਜੀ. ਪੀ. ਅਤੇ ਉਨ੍ਹਾਂ ਦੀ ਪਤਨੀ ’ਤੇ ਡਿੱਗਿਆ, ਜਿਸ ਕਾਰਨ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ। ਉਨ੍ਹਾਂ ਦੇ ਨਾਲ ਬੈਠੇ ਡੀ. ਐੱਸ. ਪੀ. ਅਤੇ ਹੋਰ ਪੁਲਸ ਅਧਿਕਾਰੀ ਵੀ ਜ਼ਖ਼ਮੀ ਹੋਏ ਸਨ। ਡੀ. ਜੀ. ਪੀ. ਅਤੇ ਉਨ੍ਹਾਂ ਦੀ ਪਤਨੀ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਟਾਂਕੇ ਤੱਕ ਲਾਉਣੇ ਪਏ ਸਨ। ਕੇਸ ਦੀ ਜਾਂਚ ਦੌਰਾਨ ਹੀ ਹੁਣ ਪੁਲਸ ਨੇ ਟੈਂਟ ਲਾਉਣ ਵਾਲੇ ਖਿਲਾਫ਼ ਕੇਸ ਦਰਜ ਕੀਤਾ ਹੈ।
 


author

Babita

Content Editor

Related News