ਪਤੀ-ਪਤਨੀ ''ਤੇ ਹਥਿਆਰਾਂ ਨਾਲ ਹਮਲਾ ਕਰਨ ਵਾਲੇ 4 ਲੋਕਾਂ ਖ਼ਿਲਾਫ਼ ਕੇਸ ਦਰਜ

Sunday, Mar 05, 2023 - 04:16 PM (IST)

ਪਤੀ-ਪਤਨੀ ''ਤੇ ਹਥਿਆਰਾਂ ਨਾਲ ਹਮਲਾ ਕਰਨ ਵਾਲੇ 4 ਲੋਕਾਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ (ਹੇਮੰਤ) : ਤਿਬੱੜ ਪੁਲਸ ਨੇ ਪਤੀ-ਪਤਨੀ ਨੂੰ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਜਖ਼ਮੀ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਹਿੰਦਰ ਪਾਲ ਨੇ ਦੱਸਿਆ ਕਿ ਮਾਲਕ ਮਸੀਹ ਪੁੱਤਰ ਮਜੀਦ ਮਸੀਹ ਵਾਸੀ ਅੋਜਲਾ ਨੇ ਬਿਆਨ ਦਰਜ ਕਰਵਾਏ ਸਨ ਕਿ 2 ਮਾਰਚ 2023 ਨੂੰ ਉਹ ਤੇ ਉਸ ਦੀ ਪਤਨੀ ਲੱਖੋ ਆਪਣੇ ਪਸ਼ੂਆ ਵਾਸਤੇ ਪੱਠੇ ਲੈ ਕੇ ਆਪਣੇ ਘਰ ਨੂੰ ਆ ਰਹੇ ਸੀ।

ਜਦ ਉਹ ਸੜਕ ਤੋਂ ਆਪਣੇ ਘਰ ਨੂੰ ਮੁੜਨ ਲੱਗੇ ਤਾਂ ਸਾਹਮਣੇ ਗਲੀ ਵਿੱਚ ਮਾਰਕ ਪੁੱਤਰ, ਮੰਗਾ ਮਸੀਹ ਪੁੱਤਰਾਂਨ ਫਜਲ ਮਸੀਹ, ਜੋਤਾ ਪੁੱਤਰ ਦੇਸਾ ਵਾਸੀਆਨ ਅੋਜਲਾ, ਪਾਲੀ ਪੁੱਤਰ ਸੋਮਾ ਸਮੀਹ ਵਾਸੀ ਬੱਖਤਪੁਰ ਖੜ੍ਹੇ ਸੀ। ਉਨ੍ਹਾਂ ਨੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦੋਂ ਉਸ ਦੀ ਪਤਨੀ ਛੁਡਾਉਣ ਲਈ ਅੱਗੇ ਹੋਈ ਤਾਂ ਉਕਤ ਦੋਸ਼ੀਆ ਨੇ ਉਸਦੀ ਵੀ ਮਾਰ-ਕੁਟਾਈ ਕੀਤੀ। ਉਹ ਅਤੇ ੳਸਦੀ ਪਤਨੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹਨ।
 


author

Babita

Content Editor

Related News